ਤਾਜਾ ਖਬਰਾਂ
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਾਨੋਲੰਗਾ ਵਿੱਚ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਮਾਲਟਾ ਭੇਜਣ ਦੇ ਨਾਂ ’ਤੇ 6 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਪ੍ਰੀਤ ਦੀ ਮਾਂ ਰਣਜੀਤ ਕੌਰ ਨੇ ਸਦਰ ਪੁਲਿਸ ਸਟੇਸ਼ਨ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਆਪਣੇ ਪੁੱਤਰ ਨੂੰ ਯੂਰਪ ਦੇ ਦੇਸ਼ ਮਾਲਟਾ ਭੇਜਣ ਲਈ ਕੁਰਾਲੀ ਦੇ ਅੱਲ੍ਹਾਪੁਰ ਨਿਵਾਸੀ ਟ੍ਰੈਵਲ ਏਜੰਟ ਭਰਾ ਜੁਗਰਾਜ ਸਿੰਘ ਅਤੇ ਸਿਮਰਜੀਤ ਸਿੰਘ ਨਾਲ ਸੰਪਰਕ ਕੀਤਾ ਸੀ। ਦੋਵੇਂ ਨੇ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝੂਠਾ ਵਾਅਦਾ ਕਰਕੇ ਵੱਖ-ਵੱਖ ਮੌਕਿਆਂ ਤੇ ਦਸਤਾਵੇਜ਼ਾਂ ਸਮੇਤ ਕੁੱਲ 6 ਲੱਖ ਰੁਪਏ ਲਏ, ਪਰ ਨਾ ਤਾਂ ਉਨ੍ਹਾਂ ਨੇ ਗੁਰਪ੍ਰੀਤ ਨੂੰ ਮਾਲਟਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਡੀਐਸਪੀ ਦੀਪਕਰਨ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਦੋਵੇਂ ਟ੍ਰੈਵਲ ਏਜੰਟ ਭਰਾਵਾਂ ਖਿਲਾਫ਼ ਵੱਖ-ਵੱਖ IPC ਦੀਆਂ ਧਾਰਾਵਾਂ ਹੇਠ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਵਿੱਚ ਵਿਦੇਸ਼ ਭੇਜਣ ਦੇ ਨਾਂ ’ਤੇ ਹੋ ਰਹੀਆਂ ਠੱਗੀਆਂ ਵਧ ਰਹੀਆਂ ਹਨ। 2025 ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੇ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ 120 ਟ੍ਰੈਵਲ ਏਜੰਟਾਂ ਖਿਲਾਫ਼ 49 ਮੂਲ ਐਫਆਈਆਰਾਂ ਦੇ ਨਾਲ-ਨਾਲ ਹੋਰ 15 ਕੇਸ ਵੀ ਦਰਜ ਕੀਤੇ ਹਨ, ਜਦਕਿ ਕੁੱਲ 64 ਠੱਗੀ ਦੇ ਕੇਸ ਰਿਪੋਰਟ ਹੋ ਚੁੱਕੇ ਹਨ।
Get all latest content delivered to your email a few times a month.