ਤਾਜਾ ਖਬਰਾਂ
ਕਪਿਲ ਸ਼ਰਮਾ ਦੇ ਕੈਨੇਡਾ ਸਥਿਤ ਨਵੇਂ ਰੈਸਟੋਰੈਂਟ 'KAP'S CAFE' ਨੂੰ ਲੈ ਕੇ ਇਕ ਚੌਕਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸਰੀ ਸ਼ਹਿਰ ਵਿੱਚ ਸਥਿਤ ਇਸ ਕੈਫੇ 'ਤੇ ਗੋਲੀਬਾਰੀ ਹੋਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਹਮਲੇ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਹੋਈ। ਹਾਦਸੇ ਮਗਰੋਂ ਪੁਲਿਸ ਨੇ ਤੁਰੰਤ ਇਲਾਕਾ ਸੀਲ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਇਸਦੇ ਪਿੱਛੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦਾ ਨਾਮ ਜੋੜਿਆ ਜਾਂਦਾ ਹੈ। ਹਰਜੀਤ ਸਿੰਘ ਲਾਡੀ, ਜੋ ਕਿ ਭਾਰਤ ਵਲੋਂ ਘੋਸ਼ਤ ਇੱਕ ਲੋੜੀਂਦਾ ਅੱਤਵਾਦੀ ਹੈ ਅਤੇ NIA ਦੀ ਸੂਚੀ ਵਿੱਚ ਵੀ ਸ਼ਾਮਲ ਹੈ, ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਲਾਡੀ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਕਪਿਲ ਸ਼ਰਮਾ ਵਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਦੇ ਬਦਲੇ ਵਜੋਂ ਕੀਤਾ ਗਿਆ।
KAP'S CAFE ਹਾਲ ਹੀ ਵਿੱਚ ਖੋਲ੍ਹਿਆ ਗਿਆ ਸੀ ਅਤੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਵਿੱਚ ਇਸਦੀ ਚਰਚਾ ਹੋ ਰਹੀ ਸੀ। ਇਸ ਹਮਲੇ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਹਾਲਾਂਕਿ, ਕਪਿਲ ਸ਼ਰਮਾ ਵਲੋਂ ਅਜੇ ਤੱਕ ਇਸ ਮਾਮਲੇ ਤੇ ਕੋਈ ਜਨਤਕ ਪ੍ਰਤੀਕ੍ਰਿਆ ਨਹੀਂ ਆਈ ਹੈ। ਪੁਲਿਸ ਵਲੋਂ ਜਾਂਚ ਜਾਰੀ ਹੈ ਅਤੇ ਇਸ ਪਿੱਛੇ ਦੇ ਅਸਲ ਮਕਸਦ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Get all latest content delivered to your email a few times a month.