IMG-LOGO
ਹੋਮ ਪੰਜਾਬ, ਰਾਸ਼ਟਰੀ, ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਮੌਤ, ਪਿੰਡ 'ਚ ਸੋਗ ਦੀ...

ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ...

Admin User - Jun 26, 2025 03:35 PM
IMG

ਕਪੂਰਥਲਾ, 26 ਜੂਨ 2025 – ਕਪੂਰਥਲਾ ਜ਼ਿਲ੍ਹੇ ਦੇ ਬਲਾਕ ਨਡਾਲਾ ਅਧੀਨ ਪੈਂਦੇ ਪਿੰਡ ਤਲਵੰਡੀ ਪੁਰਦਲ ਤੋਂ ਸਬੰਧਤ ਇੱਕ ਨੌਜਵਾਨ ਰਣਜੀਤ ਸਿੰਘ ਦੀ ਅਮਰੀਕਾ ਵਿੱਚ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਰਣਜੀਤ ਸਿੰਘ, ਪੁੱਤਰ ਸਤਨਾਮ ਸਿੰਘ, ਲਗਭਗ 8 ਮਹੀਨੇ ਪਹਿਲਾਂ ਵਧੀਆ ਭਵਿੱਖ ਦੀ ਆਸ ਲੈ ਕੇ ਅਮਰੀਕਾ ਗਿਆ ਸੀ। ਪਰ ਦੁੱਖ ਦੀ ਗੱਲ ਇਹ ਰਹੀ ਕਿ ਉਥੇ ਜਾ ਕੇ ਉਹ ਇਕ ਅਜਿਹੀ ਨਾ-ਮੁਰਾਦ ਬਿਮਾਰੀ, ਕੈਂਸਰ ਦੀ ਲਪੇਟ ਵਿਚ ਆ ਗਿਆ। ਕਈ ਮਹੀਨਿਆਂ ਤੱਕ ਇਲਾਜ ਲਈ ਹਸਪਤਾਲ 'ਚ ਦਾਖ਼ਲ ਰਹਿਣ ਤੋਂ ਬਾਅਦ, ਆਖ਼ਰਕਾਰ ਉਸ ਨੇ ਹਸਪਤਾਲ ਵਿੱਚ ਹੀ ਦਮ ਤੋੜ ਦਿੱਤਾ। ਪਰਿਵਾਰਿਕ ਮੈਂਬਰਾਂ ਨੂੰ ਇਹ ਦੁਖਦਾਈ ਸੂਚਨਾ ਅਮਰੀਕਾ ਤੋਂ ਮਿਲੀ, ਜਿਸ ਨਾਲ ਪਿੰਡ 'ਚ ਸੋਗ ਦੀ ਲਹਿਰ ਛਾ ਗਈ। ਹੁਣ ਪਰਿਵਾਰ ਦੀ ਕੋਸ਼ਿਸ਼ ਹੈ ਕਿ ਉਸਦੀ ਡੈਡ ਬੌਡੀ ਵਾਪਸ ਪੰਜਾਬ ਲਿਆਂਦੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.