IMG-LOGO
ਹੋਮ ਪੰਜਾਬ, ਰਾਸ਼ਟਰੀ, ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ SCO ਮੀਟਿੰਗ 'ਚ...

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ SCO ਮੀਟਿੰਗ 'ਚ ਸਾਂਝਾ ਬਿਆਨ ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ...

Admin User - Jun 26, 2025 03:21 PM
IMG

ਚੀਨ ਦੇ ਕਿੰਗਦਾਓ ਵਿੱਚ ਹੋਈ ਸ਼ੰਘਾਈ ਸਹਿਯੋਗ ਸੰਗਠਨ (SCO) ਦੀ ਰੱਖਿਆ ਮੰਤਰੀ ਮੀਟਿੰਗ ਦੌਰਾਨ ਭਾਰਤ ਨੇ ਇੱਕ ਵੱਡਾ ਅਤੇ ਸਖ਼ਤ ਫੈਸਲਾ ਲਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਸ ਸਾਂਝੇ ਬਿਆਨ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ, ਜੋ ਕਿ ਅੱਤਵਾਦ ਵਿਰੁੱਧ ਬਣਾਇਆ ਗਿਆ ਸੀ। ਭਾਰਤ ਨੇ ਆਪਣਾ ਇਹ ਫੈਸਲਾ ਇਸ ਕਰਕੇ ਲਿਆ ਕਿਉਂਕਿ ਉਕਤ ਬਿਆਨ ਵਿੱਚ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ - ਜਿਸ ਵਿੱਚ 26 ਬੇਗੁਨਾਹ ਲੋਕ ਮਾਰੇ ਗਏ - ਦਾ ਕੋਈ ਜ਼ਿਕਰ ਨਹੀਂ ਸੀ।

ਭਾਰਤ ਨੂੰ ਇਹ ਗੰਭੀਰ ਅਪਮਾਨਜਨਕ ਲੱਗਾ ਕਿ ਦਸਤਾਵੇਜ਼ ਵਿੱਚ ਇਸ ਵਾਰਦਾਤ ਨੂੰ ਅਣਡਿੱਠਾ ਕਰਕੇ, ਬਲੋਚਿਸਤਾਨ ਦੀ ਗੱਲ ਕੀਤੀ ਗਈ ਸੀ, ਜਿਸ ਰਾਹੀਂ ਭਾਰਤ ਉੱਤੇ ਬਿਨਾਂ ਸਿੱਧੇ ਤੌਰ 'ਤੇ ਨਾਂ ਲਏ ਦੋਸ਼ ਲਾਏ ਗਏ ਸਨ। ਇਹ ਚੀਨ ਅਤੇ ਪਾਕਿਸਤਾਨ ਵੱਲੋਂ ਭਾਰਤ ਦੇ ਅੱਤਵਾਦ ਵਿਰੁੱਧ ਮਜ਼ਬੂਤ ਸਟੈਂਡ ਨੂੰ ਕਮਜ਼ੋਰ ਕਰਨ ਦੀ ਰਣਨੀਤੀ ਵਜੋਂ ਦੇਖਿਆ ਗਿਆ।

ਰਾਜਨਾਥ ਸਿੰਘ ਨੇ ਖੁੱਲ੍ਹ ਕੇ ਸੰਦੇਸ਼ ਦਿੱਤਾ ਕਿ ਭਾਰਤ ਕਦੇ ਵੀ ਅੱਤਵਾਦ ਦੇ ਮਾਮਲੇ 'ਚ ਢਿੱਲ ਨਹੀਂ ਛੱਡੇਗਾ, ਭਾਵੇਂ ਕੋਈ ਵੀ ਅੰਤਰਰਾਸ਼ਟਰੀ ਮੰਚ ਹੋਵੇ। ਉਹਨਾਂ ਦੇ ਅਣਡੋਲ ਰੁਖ ਨੇ ਇਹ ਸਾਬਤ ਕਰ ਦਿੱਤਾ ਕਿ ਭਾਰਤ ਅੱਤਵਾਦ ਦੀ ਹਰ ਕਿਸਮ ਦੀ ਵਕਾਲਤ ਜਾਂ ਨਜ਼ਰਅੰਦਾਜ਼ੀ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.