IMG-LOGO
ਹੋਮ ਪੰਜਾਬ: ਲੁਧਿਆਣਾ ਦੇ ਲੋਕਾਂ ਨੇ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਗਰੰਟੀਆਂ...

ਲੁਧਿਆਣਾ ਦੇ ਲੋਕਾਂ ਨੇ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਗਰੰਟੀਆਂ ਤੇ ਭਰੋਸਾ ਜਿਤਾਇਆ - ਵਿਧਾਨ ਸਭਾ 2027 ਦੀ ਚੋਣ ਦਾ aap ਲਈ ਕਿਵੇਂ ਰਾਹ ਪੱਧਰਾ...

Admin User - Jun 24, 2025 11:27 AM
IMG

ਚੰਡੀਗੜ੍ਹ:- ਬੀਤੇ ਕੱਲ ਲੁਧਿਆਣਾ ਦੀ ਜਿਮਨੀ ਚੋਣ ਦੇ ਆਏ ਹੈਰਾਨੀਜਨਕ ਨਤੀਜਿਆਂ ਨੇ ਜਿੱਥੇ ਆਮ ਆਦਮੀ ਪਾਰਟੀ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮੈਦਾਨ ਚ ਜੋਰ ਸ਼ੋਰ ਨਾਲ ਕੁੱਦਣ ਦਾ ਰਾਹ ਪੱਧਰਾ ਕਰ ਦਿੱਤਾ ਹੈ , ਉੱਥੇ ਹੀ ਇਸ ਨਤੀਜੇ ਤੋਂ ਇਹ ਸਾਬਤ ਹੁੰਦਾ ਹੈ ਕਿ ਲੁਧਿਆਣਾ ਪੱਛਮੀ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੀਆਂ ਗਈਆਂ ਗਰੰਟੀਆਂ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਚ ਵਿਸ਼ਵਾਸ ਪ੍ਰਗਟ ਕੀਤਾ ਹੈ।  ਇਹ ਜਿਮਨੀ ਚੋਣ ਭਾਵੇਂ ਕੀ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਲਈ ਸਿਰਧੜ ਦੀ ਬਾਜੀ ਲਗਾ ਕੇ ਇਸ ਨੂੰ ਸੈਮੀਫਾਈਨਲ ਵਜੋਂ ਲੜਿਆ ਗਿਆ ਸੀ, ਪਰ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ ਇਸ ਚੋਣ ਵਿੱਚ ਚੋਣ ਵਾਅਦਿਆਂ ਅਨੁਸਾਰ ਪੰਜਾਬ ਦੇ ਕੀਤੇ  ਰਹੇ ਵਿਕਾਸ ਦਾ ਮੁੱਦਾ ਉਭਾਰਨ ਤੋਂ ਇਲਾਵਾ ਯੁੱਧ ਨਸ਼ਿਆਂ ਵਿਰੁੱਧ, ਭ੍ਰਿਸ਼ਟਾਚਾਰ ਵਿਰੁੱਧ ਜੰਗ,  ਉਦਯੋਗਿਕ ਕ੍ਰਾਂਤੀ , ਸਿਹਤ ਸਹੂਲਤਾਂ ਤੇ ਸਿੱਖਿਆ ਕ੍ਰਾਂਤੀ ਆਦਿ ਮੁੱਦਿਆਂ ਨੂੰ ਪ੍ਰਚਾਰਿਆ ਗਿਆ। ਪਰ ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਦਿੱਲੀ ਵਾਲੇ ਭਜਾਓ ਦਾ ਹੀ ਨਾਅਰਾ ਦਿੱਤਾ ਗਿਆ ਸੀ। 

ਪਰ ਮੌਜੂਦਾ ਸਮੇਂ ਦੀ ਗੱਲ ਕਰੀਏ ਕਿ ਲੁਧਿਆਣਾ ਦੇ ਵੋਟਰਾਂ ਨੇ  ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਚ ਭਰੋਸਾ ਜਿਤਾਉਂਦਿਆਂ ਸੰਜੀਵ ਅਰੋੜਾ ਨੂੰ 10637 ਵੋਟਾਂ ਦੇ ਫਰਕ ਨਾਲ ਜਿਤਾ ਕੇ ਇੱਕ ਵੱਖਰਾ ਇਤਿਹਾਸ ਸਿਰਜ ਦਿੱਤਾ ਹੈ । ਭਾਵੇਂ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਜਦੋਂ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਚ ਹਨੇਰੀ ਚੱਲੀ ਸੀ ਤਾਂ ਉਸ ਸਮੇਂ ਇਸੇ ਲੁਧਿਆਣਾ ਪੱਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ 7 ਹਜਾਰ ਕਰੀਬ ਵੋਟਾਂ ਦੇ ਫਰਕ ਨਾਲ ਜਿੱਤੇ ਸਨ ,ਪਰ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਤੇ ਉਮੀਦਵਾਰ ਸੰਜੀਵ ਅਰੋੜਾ ਦਾ ਜੇਤੂ ਅੰਕੜਾ 10 ਹਜਾਰ ਤੋਂ ਪਾਰ ਕਰ ਗਿਆ । ਚੋਣਾਂ ਦੀ ਗਿਣਤੀ ਸਮੇਂ ਪਹਿਲੇ ਗੇੜ ਚ ਬੈਲਟ ਪੇਪਰਾਂ ਦੀ ਗਿਣਤੀ ਸ਼ੁਰੂ ਹੋਈ , ਜਿਸ ਵਿੱਚ ਮੁਲਾਜ਼ਮ ਅਮਲਾ ਜਿਹੜਾ ਕਿ ਕਿਵੇਂ ਨਾ ਕਿਵੇਂ ਵੋਟਿੰਗ ਪ੍ਰਣਾਲੀ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਭਾਰਤੀ ਫੌਜ ਵਿੱਚ ਤੈਨਾਤ ਹੈ ਵੱਲੋਂ ਪੋਸਟ ਬੈਲਟ ਪੇਪਰ ਰਾਹੀਂ ਵੋਟਾਂ ਪਾਈਆਂ ਗਈਆਂ ਸਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਸੱਤਾਧਾਰੀ ਧਿਰ ਨੂੰ  ਮੁਲਾਜ਼ਮਾਂ ਦੀ ਵੋਟ ਵੱਡੇ ਪੱਧਰ ਤੇ ਪਈ ਜਿਸ ਦੇ ਸਿੱਟੇ ਵਜੋਂ ਪਹਿਲੇ ਗੇੜ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਲੀਡ ਸ਼ੁਰੂ ਹੋਈ। 

ਉਧਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਨਾਂ ਦਾ ਸੁਪਨਾ ਪ੍ਰਧਾਨ ਮੰਤਰੀ ਦੀ ਕੁਰਸੀ ਹਾਸਲ ਕਰਨ ਦਾ ਹੈ, ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਮ ਤੇ ਲਛਮਣ ‌ ਦੀ ਜੋੜੀ ਵੀ ਦੱਸਿਆ ਜਾ ਰਿਹਾ ਹੈ । ਭਾਵੇਂ ਕਿ ਵਿਰੋਧੀ ਧਿਰਾਂ ਵੱਲੋਂ  ਦਿੱਲੀ ਵਾਲੇ ਆ ਗਏ ਦਾ ਰੌਲਾ ਪਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਪੰਜਾਬ ਚ aap ਦੀਆਂ ਗਰੰਟੀਆਂ ਨੂੰ ਨੇਪਰੇ ਚਾੜਨ ਚ ਤਤਕਾਲੀ ਸਰਕਾਰਾਂ ਤੇ ਰਾਜਨੀਤਿਕ ਲੋਕਾਂ ਨਾਲ ਮਿਲ ਕੇ ਸਰਕਾਰ ਦੇ ਕੰਮਾਂ ਚ ਅੜਿਕੇ ਖੜੇ ਕਰਨ ਵਾਲੀ ਅਫਸਰ ਸਾਹੀ ਨੂੰ ਵੀ ਭਾਜੜਾਂ ਪੈ ਗਈਆਂ, ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਈ ਵੱਡੇ ਆਈਏਐਸ ਅਧਿਕਾਰੀਆਂ ਤੇ ਕਈ  ਪੁਲਿਸ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਮੁਹਮ ਤਹਿਤ ਸਿਕੰਜਾ ਵੀ ਕੱਸ ਦਿੱਤਾ ਹੈ, ਜੋ ਕਿ ਪੰਜਾਬ ਦੇ ਰਾਜਨੀਤਿਕ ਇਤਿਹਾਸ ਵਿੱਚ ਪਹਿਲੀ ਵਾਰ ਹੈ। ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੋੜੀ ਨੇ ਸਭ ਤੋਂ ਪਹਿਲਾਂ ਯੁੱਧ ਨਸ਼ਿਆਂ  ਦੇ ਸੌਦਾਗਰਾਂ ਤੇ ਗੈਂਗਸਟਰਾਂ ਦੇ ਗੱਠਜੋੜ ਨੂੰ ਨੱਥ ਪਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਇਕੱਠਿਆਂ ਮਹਿਮ ਸ਼ੁਰੂ ਕੀਤੀ , ਜਿਸ ਤਹਿਤ ਡਰੱਗ ਤਸਕਰੀ ਕਰਨ ਵਾਲਿਆਂ ਦੇ ਘਰਾਂ ਤੇ ਸਖਤੀ ਨਾਲ ਬਲਡੋਜਰ ਹੀ ਨਹੀਂ ਚਲਾਇਆ, ਪੰਜਾਬ ਚ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲਿਆਂ ਤੇ ਸਖਤ ਕਾਰਵਾਈ ਕਰਦਿਆਂ ਵੱਡੀ ਮਾਤਰਾ ਚ ਗੋਲੀ ਸਿੱਕਾ ਬਰਾਮਦ ਕੀਤਾ। 

ਇਸੇ ਤਰ੍ਹਾਂ ਹੀ ਸਿੱਖਿਆ ਕ੍ਰਾਂਤੀ , ਸਿਹਤ ਕ੍ਰਾਂਤੀ , ਉਦਯੋਗਿਕ ਕ੍ਰਾਂਤੀ , 54000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀ, ਤਹਸੀਲਾਂ ਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ  ਈਜੀ ਜਮਾਂਬੰਦੀ ਦਾ ਪੋਰਟਲ ਸ਼ੁਰੂ ਕਰਨ ਤੋ ਇਲਾਵਾ ਈਜੀ ਰਜਿਸਟਰੀ ਲਈ ਮੋਹਾਲੀ ਵਿਖੇ  ਪਾਇਲਟ ਪ੍ਰੋਜੈਕਟ ਸ਼ੁਰੂ ਕਰਨਾ ਤੇ 600 ਬਿਜਲੀ ਯੂਨਿਟ ਫਰੀ , ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕ ਸੁਰੱਖਿਆ ਫੋਰਸ ਆਦਿ ਨਾਲ ਵੀ ਲੋਕਾਂ ਚ  ਚੰਗਾ ਸੁਨੇਹਾ ਗਿਆ ਹੈ। 

ਪੰਜਾਬ ਸਰਕਾਰ ਵੱਲੋਂ ਉਪਰੋਕਤ ਕੀਤੇ ਜਾ ਰਹੇ ਵੱਡੀਆਂ ਸਕੀਮਾਂ ਆਮ ਲੋਕਾਂ ਲਈ ਜੇਕਰ ਇਸੇ ਤਰ੍ਹਾਂ ਚਲਦੀਆਂ ਰਹਿਣ ਤਾਂ ਸੱਚਮੁੱਚ ਵਰਦਾਨ ਹਨ । ਮੁੱਖ ਇਹੀ ਕਾਰਨ ਹੋਵੇਗਾ ਕੀ ਸਾਲ 20127 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਚ ਵੀ ‌ਆਮ ਲੋਕ ਅਜਿਹੀਆਂ ਸਕੀਮਾਂ ਕਾਰਨ ਹੀ ਆਮ ਆਦਮੀ ਪਾਰਟੀ ਵੱਲ ਲ ਨੂੰ ਝੁਕਾ ਕਰ ਸਕਦੇ ਹਨ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.