ਤਾਜਾ ਖਬਰਾਂ
ਮੋਗਾ, 24 ਜੂਨ- ਮੋਗਾ ਦੇ ਮਹਾਵੀਰ ਨਗਰ ਵਿੱਚ ਸੋਮਵਾਰ ਰਾਤ ਲਗਭਗ 9:30 ਵਜੇ ਗੋਲੀਬਾਰੀ ਦੀ ਘਟਨਾ ਵਾਪਰੀ, ਜਿੱਥੇ ਗਲੀ ਵਿੱਚ ਬੈਠੇ ਦੋ ਦੋਸਤਾਂ ਵਿੱਚੋਂ ਇਕ, ਸਾਹਿਲ ਕੁਮਾਰ, ਨੂੰ ਤਿੰਨ ਅਣਪਛਾਤੇ ਨੌਜਵਾਨਾਂ ਨੇ ਮੋਟਰਸਾਈਕਲ 'ਤੇ ਆ ਕੇ ਨਿਸ਼ਾਨਾ ਬਣਾਇਆ। ਉਨ੍ਹਾਂ 'ਚੋਂ ਇਕ ਨੇ ਮੋਟਰਸਾਈਕਲ ਤੋਂ ਉਤਰ ਕੇ ਸਿੱਧਾ ਗੋਲੀਆਂ ਚਲਾ ਦਿੱਤੀਆਂ। ਸਾਹਿਲ ਨੂੰ 4-5 ਗੋਲੀਆਂ ਲੱਗੀਆਂ ਅਤੇ ਉਸਦੀ ਹਾਲਤ ਨਾਜੁਕ ਹੋਣ ਕਰਕੇ ਪਹਿਲਾਂ ਸਥਾਨਕ ਹਸਪਤਾਲ ਲਿਜਾਇਆ ਗਿਆ ਤੇ ਫਿਰ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿਥੇ ਉਹ ਆਈਸੀਯੂ ਵਿੱਚ ਦਾਖਲ ਹੈ।
ਸਾਹਿਲ ਦੀ ਮਾਤਾ ਨੇ ਦੱਸਿਆ ਕਿ ਪੜੋਸਣ ਵੱਲੋਂ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ। ਉਨ੍ਹਾਂ ਨੂੰ ਇਸ ਗੋਲੀਕਾਂਡ ਪਿੱਛੇ ਦੇ ਕਾਰਨਾਂ ਜਾਂ ਦੋਸ਼ੀਆਂ ਬਾਰੇ ਕੋਈ ਜਾਣਕਾਰੀ ਨਹੀਂ। ਸਾਹਿਲ ਦੇ ਦੋਸਤ ਨੇ ਦੱਸਿਆ ਕਿ ਵਾਰਦਾਤ ਸਮੇਂ ਉਹ ਗੱਲਬਾਤ ਕਰ ਰਹੇ ਸਨ ਕਿ ਤਿੰਨ ਨੌਜਵਾਨ ਆ ਕੇ ਅਚਾਨਕ ਗੋਲੀਬਾਰੀ ਕਰਨ ਲੱਗ ਪਏ।
ਇਸ ਹਮਲੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਨੰਬਰ 2 ਦੇ ਇੰਚਾਰਜ ਵਰੁਣ ਨੇ ਕਿਹਾ ਕਿ ਪਰਿਵਾਰਕ ਬਿਆਨਾਂ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਹਾਲੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ। ਹਾਲੇ ਮਾਮਲੇ ਦੀ ਪੂਰੀ ਜਾਂਚ ਬਾਕੀ ਹੈ।
Get all latest content delivered to your email a few times a month.