ਤਾਜਾ ਖਬਰਾਂ
ਮੋਹਾਲੀ, 24 ਜੂਨ- ਮੁਹਾਲੀ ਦੇ ਖਰੜ ਇਲਾਕੇ ਵਿਚਲੇ ਜਲਵਾਯੂ ਟਾਵਰ 'ਚੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਵ ਸਿਟੀ ਸੋਸਾਇਟੀ ਦੀ ਰਹਿਣ ਵਾਲੀ ਇੱਕ ਨਾਬਾਲਿਗ ਲੜਕੀ ਨੇ 13ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ, ਲੜਕੀ ਨੇ ਪਹਿਲਾਂ ਜਲਵਾਯੂ ਟਾਵਰ ਦੀ ਪਰਿਸਰ 'ਚ ਆਪਣੀ ਸਕੂਟੀ ਲਗਾਈ ਅਤੇ ਫਿਰ ਲਿਫਟ ਰਾਹੀਂ 13ਵੀਂ ਮੰਜ਼ਿਲ 'ਤੇ ਚੜ੍ਹ ਗਈ। ਉੱਥੋਂ ਛਾਲ ਮਾਰਨ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸੀਸੀਟੀਵੀ ਫੁਟੇਜ ਵਿਚ ਲੜਕੀ ਨੂੰ ਬਿਲਡਿੰਗ 'ਚ ਦਾਖਲ ਹੁੰਦੇ ਅਤੇ ਉੱਪਰ ਚੜ੍ਹਦੇ ਹੋਏ ਦੇਖਿਆ ਗਿਆ ਹੈ। ਹਾਲਾਂਕਿ, ਉਹ ਉੱਥੇ ਕਿਉਂ ਆਈ ਸੀ ਅਤੇ ਇਹ ਕਦਮ ਕਿਉਂ ਚੁੱਕਿਆ ਗਿਆ, ਇਸ ਬਾਰੇ ਪੁਲਿਸ ਵੱਲੋਂ ਜਾਂਚ ਜਾਰੀ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਗਹਿਰੀ ਚਿੰਤਾ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ।
Get all latest content delivered to your email a few times a month.