ਤਾਜਾ ਖਬਰਾਂ
ਮੋਗਾ, 18 ਮਈ — ਕਹਿੰਦੇ ਹਨ ਕਿ ਜੇਕਰ ਕੋਈ ਵਿਅਕਤੀ ਆਪਣਾ ਫਰਜ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਂਦਾ ਹੈ, ਤਾਂ ਸਮਾਜ ਉਸਦੀ ਕਦਰ ਕਰਦਾ ਹੈ। ਕੁਝ ਇੱਥੇ ਹੀ ਹੋਇਆ ਮੋਗਾ ਸ਼ਹਿਰ ਵਿੱਚ, ਜਿੱਥੇ ਸਮਾਜ ਸੇਵਾ ਸੋਸਾਇਟੀ (ਰਜਿ.) ਮੋਗਾ ਵੱਲੋਂ ਟ੍ਰੈਫਿਕ ਵਿਵਸਥਾ ਨੂੰ ਬਿਹਤਰੀਨ ਢੰਗ ਨਾਲ ਚਲਾਉਣ ਵਾਲੇ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ।
ਇਹ ਸਮਾਗਮ ਕੇਵਲ ਇੱਕ ਰਸਮੀ ਕਰਵਾਈ ਨਹੀਂ ਸੀ, ਸਗੋਂ ਇੱਕ ਅਜਿਹਾ ਮੌਕਾ ਸੀ, ਜਿੱਥੇ ਸਮਾਜ ਨੇ ਆਪਣੇ ਫਰਜ ਨਿਭਾਉਣ ਵਾਲੇ ਅਧਿਕਾਰੀ ਦੀ ਹੋਂਸਲਾ ਅਫ਼ਜ਼ਾਈ ਕੀਤੀ ਅਤੇ ਉਸਦੇ ਕੰਮ ਦੀ ਸਰਵਜਨਕ ਤਰੀਫ਼ ਕੀਤੀ। ਮੋਗਾ ਵਿੱਚ ਪਹਿਲੀ ਵਾਰੀ ਟ੍ਰੈਫਿਕ ਕਰਮਚਾਰੀਆਂ ਲਈ ਇੰਝ ਦਾ ਆਯੋਜਨ ਕੀਤਾ ਗਿਆ, ਜਿਸਨੇ ਦਰਸਾ ਦਿੱਤਾ ਕਿ ਜਦੋਂ ਸਮਾਜ ਤੇ ਪ੍ਰਸ਼ਾਸਨ ਮਿਲ ਕੇ ਕੰਮ ਕਰਨ, ਤਾਂ ਨਤੀਜੇ ਵੀ ਉਮੀਦ ਤੋਂ ਵਧ ਕੇ ਆਉਂਦੇ ਹਨ।
ਸਮਾਜ ਸੇਵਾ ਸੋਸਾਇਟੀ ਨੇ ਵਧਾਇਆ ਅਫਸਰਾਂ ਦਾ ਮਾਣ
ਇਸ ਮੌਕੇ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਗੁਰਸੇਵਕ ਸਿੰਘ ਸਨਿਆਸੀ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ —
"ਸਾਡੀ ਸੰਸਥਾ ਹਮੇਸ਼ਾ ਹੀ ਸਮਾਜ ਭਲਾਈ ਅਤੇ ਲੋਕ ਹਿੱਤ ਦੇ ਕੰਮ ਕਰਦੀ ਆ ਰਹੀ ਹੈ। ਜਦੋਂ ਵੀ ਕੋਈ ਵਿਅਕਤੀ ਇਮਾਨਦਾਰੀ ਨਾਲ ਵਧੀਆ ਕੰਮ ਕਰਦਾ ਹੈ, ਤਾਂ ਸਾਡਾ ਫਰਜ ਬਣਦਾ ਹੈ ਕਿ ਅਸੀਂ ਉਸਦੀ ਹੌਸਲਾ ਅਫਜ਼ਾਈ ਕਰੀਏ, ਮਾਣ-ਸਨਮਾਨ ਦਈਏ, ਤਾਂ ਜੋ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਜਾਵੇ ਅਤੇ ਹੋਰ ਲੋਕ ਵੀ ਐਸੇ ਨੇਕ ਕੰਮ ਕਰਨ ਲਈ ਪ੍ਰੇਰਿਤ ਹੋਣ।"
ਉਹਨਾਂ ਕਿਹਾ —"ਹਰਜੀਤ ਸਿੰਘ ਜੀ ਅਤੇ ਉਨ੍ਹਾਂ ਦੀ ਟੀਮ ਨੇ ਮੋਗਾ ਵਿੱਚ ਟ੍ਰੈਫਿਕ ਵਿਵਸਥਾ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਦਿਨ-ਰਾਤ ਮਹਿਨਤ ਕੀਤੀ ਹੈ
Get all latest content delivered to your email a few times a month.