ਤਾਜਾ ਖਬਰਾਂ
ਜਗਰਾਉਂ, 11 ਮਾਰਚ (ਚੀਮਾਂ)-ਨਜ਼ਦੀਕੀ ਪਿੰਡ ਚੀਮਾਂ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਵੈਲਫੇਅਰ ਅਤੇ ਸਪੋਰਟਸ ਕਲੱਬ (ਰਜਿ:) ਵੱਲੋਂ ਪ੍ਰਵਾਸੀ ਪੰਜਾਬੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ 11, 12, 13, ਅਤੇ 14 ਮਾਰਚ ਨੂੰ ਕਰਵਾਏ ਜਾ ਰਹੇ 'ਫੁੱਟਬਾਲ ਟੂਰਨਾਮੈਂਟ' ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਇਸ ਖੇਡ ਮੇਲੇ ਵਿੱਚ ਪਹਿਲਾ ਸਥਾਨ ਜਿੱਤਣ ਵਾਲੀ ਟੀਮ ਨੂੰ 61 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਟਰਾਫੀ ਦਿੱਤੀ ਜਾਵੇਗੀ ਅਤੇ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਅਤੇ ਟਰਾਫੀ ਨਾਲ ਸਨਮਾਨਿਆਂ ਜਾਵੇਗਾ। ਇਸੇ ਤਰਾਂ ਹੀ ਤੀਜੇ ਤੇ ਚੌਥੇ ਸਥਾਨ ਤੇ ਰਹਿਣ ਵਾਲੀਆ ਟੀਮਾਂ ਨੂੰ 15 ਹਜ਼ਾਰ ਰੁਪਏ ਸਮੇਤ ਟਰਾਫੀ ਅਤੇ ਪੰਜਵੇਂ, ਛੇਵੇਂ, ਸੱਤਵੇਂ ਅਤੇ ਅੱਠਵੇਂ ਨੰਬਰ ਤੇ ਰਹਿਣ ਵਾਲੀਆਂ ਟੀਮਾਂ ਨੂੰ ਪੰਜ ਹਜ਼ਾਰ ਰੁਪਏ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚੁਣੇ ਗਏ ਦੋ ਬੈਸਟ ਪਲੇਅਰਾਂ ਨੂੰ ਪੰਜ-ਪੰਜ ਹਜ਼ਾਰ ਰੁਪਏ ਅਤੇ ਟਰਾਫੀ ਦੇ ਕੇ ਮਾਣ ਵਧਾਇਅ ਜਾਵੇਗਾ ਅਤੇ ਹਰੇਕ ਮੈਚ ਦੌਰਾਨ ਕੇਸਾਧਾਰੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਦਘਾਟਨੀ ਸਮਾਰੋਹ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਉਹਨਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਆਖਿਆ ਕਿ ਖੇਡਾਂ ਜਿੱਥੇ ਮਨੁੱਖਤਾ ਨੂੰ ਅਨੁਸ਼ਾਸ਼ਨ ਵਿੱਚ ਰਹਿਣਾ ਸਿਖਾਉਂਦੀਆਂ ਹਨ, ਉਥੇ ਹੀ ਸਾਨੂੰ ਨਰੋਹੀ ਸਿਹਤ ਅਤੇ ਤੰਦਰੁਸਤੀ ਬਖ਼ਸ਼ਦੀਆਂ ਹਨ। ਇਸ ਤੋਂ ਇਲਾਵਾ ਖੇਡਾਂ ਨੌਜੁਆਨਾਂ ਨੂੰ ਨਸ਼ਿਆਂ ਦੀਆਂ ਮਾੜੀਆਂ ਅਲਾਮਤਾਂ ਤੋਂ ਬਚਾਉਣ ਲਈ ਬਹੁਤ ਸਹਾਈ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੈਲਫੇਅਰ ਅਤੇ ਸਪੋਰਸਟ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਅੱਜ ਪਹਿਲੇ ਦਿਨ ਹੋਏ ਫੁੱਟਬਾਲ ਦੇ ਮੁਕਾਬਲਿਆਂ ਦੌਰਾਨ ਪਹਿਲੇ ਗੇੜ ਵਿੱਚ ਜਗਰਾਉਂ ਨੇ ਭੰਮੀਪੁਰਾ-ਬੀ ਨੂੰ ਹਰਾਇਆ, ਅਖਾੜਾ ਨੇ ਲੀਲਾਂ ਨੂੰ, ਕਮਾਲਪੁਰਾ ਨੇ ਸਰਾਭਾ ਨੂੰ, ਬਨਭੌਰਾ ਨੇ ਰਾਊਕੇ ਕਲਾਂ ਨੂੰ, ਲਤਾਲਾ ਨੇ ਭੁੱਟੇ ਨੂੰ, ਨਾਨਕਸਰ ਕਲੇਰਾਂ ਨੇ ਹਲਵਾਰੇ ਨੂੰ ਹਰਾ ਕੇ ਆਪੋ-ਆਪਣੀਆਂ ਜਿੱਤਾਂ ਦਰਜ਼ ਕੀਤੀਆਂ। ਇਸੇ ਤਰਾਂ ਹੀ ਦੂਜੇ ਰਾਊਂਡ ਵਿੱਚ ਕਮਾਲਪੁਰਾ ਨੇ ਬਨਭੌਰਾ ਨੂੰ ਹਰਾਕੇ ਤੀਜੇ ਰਾਊਂਡ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਚੀਮਾਂ, ਆਪ ਆਗੂ ਕੁਲਵਿੰਦਰ ਸਿੰਘ ਕਾਲਾ, ਬਲਾਕ ਪ੍ਰਧਾਨ ਨਿਰਭੈ ਸਿੰਘ ਕਮਾਲਪੁਰਾ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਪੰਚ ਸਵਰਨਜੀਤ ਸਿੰਘ ਸਿੱਧੂ, ਥਾਣੇਦਾਰ ਪਰਵਿੰਦਰ ਸਿੰਘ ਭੰਮੀਪੁਰਾ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਐਡਵੋਕੇਟ ਕਰਮ ਸਿੰਘ, ਜਸਵਿੰਦਰ ਸਿੰਘ ਰੰਧਾਵਾ, ਅਮਰਜੀਤ ਸਿੰਘ ਡੇਅਰੀ ਵਾਲੇ, ਐਨ.ਆਰ.ਆਈ.ਭਜਨ ਸਿੰਘ, ਕੋਮਲ ਸਿੰਘ ਸਿੱਧੂ ਅਮਰੀਕਾ, ਥਾਣੇਦਾਰ ਚਮਕੌਰ ਸਿੰਘ, ਮਲਕੀਤ ਸਿੰਘ ਚੀਮਾਂ, ਕੇਵਲ ਸਿੰਘ ਰੰਧਾਵਾ, ਇਕਬਾਲ ਸਿੰਘ ਕਾਲਾ, ਗਿਆਨ ਸਿੰਘ, ਗਾਇਕ ਬਾਈ, ਹਰਜੀਤ ਸਿੰਘ, ਸੁੱਚਾ ਸਿੰਘ ਮੀਤਕੇ, ਜੋਗਾ ਸਿੰਘ, ਸਤਵੀਰ ਸਿੰਘ ਧਾਲੀਵਾਲ, ਜਗਰੂਪ ਸਿੰਘ ਚੀਮਾਂ, ਇਬਾਲ ਸਿੰਘ, ਅਮ੍ਰਿਤਪਾਲ ਸਿੰਘ, ਅਕਾਸ਼ਦੀਪ ਸਿੰਘ, ਗੋਰਾ ਸਿੰਘ, ਕਾਲਾ ਸਿੰਘ, ਚੇਤੂ, ਅਮਨੀ, ਜੱਗਾ ਸਿੱਧੂ, ਲੱਖਾ ਇਟਲੀ, ਹਨੀ, ਅਰਮਾਨ, ਮਿੱਠੂ ਚੀਮਾਂ ਆਦਿ ਵੀ ਹਾਜ਼ਰ ਸਨ।
Get all latest content delivered to your email a few times a month.