ਤਾਜਾ ਖਬਰਾਂ
ਮੋਹਾਲੀ : ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੀ ਜੂਨੀਅਰ ਕ੍ਰਿਕਟ ਚੋਣ ਕਮੇਟੀ ਨੇ ਪ੍ਰਸਿੱਧ ਵਿਜੈ ਮਰਚੈਂਟ ਟਰਾਫੀ 2025–26 ਲਈ ਪੰਜਾਬ ਦੀ U-16 ਮਰਦ ਟੀਮ ਦਾ ਐਲਾਨ ਕੀਤਾ ਹੈ। ਇਸ ਟੀਮ ਵਿੱਚ ਮੋਹਾਲੀ ਜ਼ਿਲ੍ਹੇ ਦੇ ਪੰਜ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਹ ਟੂਰਨਾਮੈਂਟ 7 ਦਸੰਬਰ 2025 ਨੂੰ ਗਵਾਲੀਅਰ ਵਿੱਚ ਸ਼ੁਰੂ ਹੋਵੇਗਾ। ਟੀਮ 4 ਦਸੰਬਰ 2025 ਨੂੰ ਮੋਹਾਲੀ ਤੋਂ ਗਵਾਲੀਅਰ ਲਈ ਰਵਾਨਾ ਹੋਵੇਗੀ।
ਮੋਹਾਲੀ ਜ਼ਿਲ੍ਹੇ ਤੋਂ ਚੁਣੇ ਖਿਡਾਰੀ:
1. ਹਰਜਗਤੇਸ਼ਵਰ ਸਿੰਘ ਖਹਿਰਾ – ਵਿਕਟਕੀਪਰ-ਬੱਲੇਬਾਜ਼
2. ਅਭਿਸ਼ੇਕ ਰਾਜਪੂਤ – ਲੈਗ-ਸਪਿੰਨ ਆਲਰਾਊਂਡਰ
3. ਸ਼ਿਵਮ ਮਤ੍ਰੀ – ਮੀਡਿਅਮ-ਪੇਸ ਆਲਰਾਊਂਡਰ
4. ਅਕਸ਼ਤ ਗਗਨੇਜਾ – ਬੱਲੇਬਾਜ਼
5. ਅਯਾਨ ਸ੍ਰੀਵਾਸਤਵ – ਮੀਡਿਅਮ-ਪੇਸ ਆਲਰਾਊਂਡਰ
ਪੀ ਸੀ ਏ ਵਲੋਂ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ, ਚੁਣੇ ਹੋਏ ਖਿਡਾਰੀ 4 ਦਸੰਬਰ 2025 ਦੀ ਸਵੇਰ I.S. ਬਿੰਦਰਾ ਕ੍ਰਿਕਟ ਸਟੇਡੀਅਮ, PCA ਸਟੇਡੀਅਮ, ਮੋਹਾਲੀ ਤੋਂ ਗਵਾਲੀਅਰ ਲਈ ਰਵਾਨਾ ਹੋਣਗੇ।
ਅੱਜ ਸਵੇਰੇ, ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (DCA) ਮੋਹਾਲੀ ਦੇ ਸਕੱਤਰ ਸ਼੍ਰੀ ਮਨਜਿੰਦਰ ਸਿੰਘ ਬੈਦਵਾਨ ਨੇ ਚੁਣੇ ਗਏ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਆਉਣ ਵਾਲੇ ਸੀਜ਼ਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ PCA ਦਾ ਵੀ ਧੰਨਵਾਦ ਕੀਤਾ ਕਿ ਉਸ ਨੇ ਯੋਗਤਾ ਦਾ ਸਨਮਾਨ ਕਰਦੇ ਹੋਏ ਮੋਹਾਲੀ ਜ਼ਿਲ੍ਹੇ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਬੰਦੀ ਨੁਮਾਇੰਦਗੀ ਟੀਮ ਵਿਚ ਦਿੱਤੀ ਹੈ।
ਆਪਣੇ ਬਧਾਈ ਸੰਦੇਸ਼ ਵਿੱਚ ਸ਼੍ਰੀ ਬੈਦਵਾਨ ਨੇ ਕਿਹਾ ਕਿ ਪੰਜਾਬ U-16 ਟੀਮ ਵਿੱਚ ਮੋਹਾਲੀ ਦੇ ਪੰਜ ਖਿਡਾਰੀਆਂ ਦੀ ਚੋਣ ਹੋਣਾ ਜ਼ਿਲ੍ਹੇ ਲਈ ਇਤਿਹਾਸਕ ਪਲ ਹੈ। ਉਨ੍ਹਾਂ ਨੇ ਇਨ੍ਹਾਂ ਖਿਡਾਰੀਆਂ ਦੀ ਲਗਾਤਾਰ ਮਿਹਨਤ ਅਤੇ ਵਧੀਆ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ—ਚਾਹੇ ਉਹ ਅੰਡਰ-16 ਜ਼ਿਲ੍ਹਾ ਚੋਣ ਮੈਚ ਹੋਣ, PCA ਕੈਂਪ ਮੈਚ, ਹੋਰ ਰਾਜਾਂ ਦੀਆਂ ਟੀਮਾਂ ਨਾਲ ਪ੍ਰੈਕਟਿਸ ਮੈਚ, ਜਾਂ ਹਾਲ ਵਿੱਚ ਪੰਜਾਬ ਵੱਲੋਂ ਜਿੱਤਿਆ ਗਿਆ 5ਵਾਂ ਬਲਰਾਮ ਜੀ ਦਾਸ ਟੰਡਨ ਟੂਰਨਾਮੈਂਟ ਹੋਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ DCA ਮੋਹਾਲੀ ਨੇ ਅੰਡਰ-16 ਇੰਟਰ-ਜ਼ਿਲ੍ਹਾ PCA ਟੂਰਨਾਮੈਂਟ 2025 ਦਾ ਖਿਤਾਬ ਜਿੱਤਿਆ ਸੀ, ਜਿਸ ਵਿੱਚ ਟੀਮ ਨੇ 29 ਅਪ੍ਰੈਲ ਤੋਂ 2 ਮਈ ਤੱਕ ਨਵੇਂ PCA ਸਟੇਡੀਅਮ, ਮੁਲ੍ਲਨਪੁਰ, ਨਿਊ ਚੰਡੀਗੜ੍ਹ ਵਿੱਚ ਹੋਏ ਚਾਰ ਦਿਨਾਂ ਦੇ ਫਾਈਨਲ ਵਿੱਚ ਰੂਪਨਗਰ ਨੂੰ ਹਰਾਇਆ ਸੀ।
ਸਕੱਤਰ ਨੇ ਕਿਹਾ, “ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ, ਮੋਹਾਲੀ ਨੌਜਵਾਨ ਕ੍ਰਿਕਟ ਪ੍ਰਤਿਭਾਵਾਂ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਖੇਡ ਸਫ਼ਰ ਵਿੱਚ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ।”
ਡੀ.ਸੀ.ਏ. ਮੋਹਾਲੀ ਦੇ ਅਹੁਦੇਦਾਰ — ਸ਼੍ਰੀ ਓਂਕਾਰ ਸਿੰਘ (ਖਜਾਨਚੀ), ਜਸਵੀਰ ਸਿੰਘ ਮਾਂਕੂ (ਜੋਇੰਟ ਸਕੱਤਰ) ਅਤੇ ਸ਼੍ਰੀ ਕਨਵਰ ਹਰਬੀਰ ਸਿੰਘ ਢੀਂਡਸਾ (ਮੀਡੀਆ ਇੰਚਾਰਜ) ਵੀ ਇਸ ਮੌਕੇ ਤੇ ਹਾਜ਼ਰ ਸਨ।
Get all latest content delivered to your email a few times a month.