ਤਾਜਾ ਖਬਰਾਂ
ਨਵੀਂ ਦਿੱਲੀ- ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਪੁਣੇ 'ਚ ਖੇਡਿਆ ਜਾਵੇਗਾ। ਐਮਸੀਏ ਸਟੇਡੀਅਮ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ ਪਲੇਇੰਗ-11 'ਚ 2 ਬਦਲਾਅ ਕੀਤੇ ਹਨ, ਜਦਕਿ ਟੀਮ ਇੰਡੀਆ 3 ਬਦਲਾਅ ਦੇ ਨਾਲ ਉਤਰੇਗੀ।
ਇੰਗਲੈਂਡ 'ਚ ਮਾਰਕ ਵੁੱਡ ਦੀ ਜਗ੍ਹਾ ਸਾਕਿਬ ਮਹਿਮੂਦ ਅਤੇ ਜੈਮੀ ਸਮਿਥ ਦੀ ਜਗ੍ਹਾ ਜੈਕਬ ਬੈਥਲ ਨੂੰ ਮੌਕਾ ਮਿਲਿਆ ਹੈ। ਜਦੋਂ ਕਿ ਭਾਰਤ ਨੇ ਮੁਹੰਮਦ ਸ਼ਮੀ, ਧਰੁਵ ਜੁਰੇਲ ਅਤੇ ਵਾਸ਼ਿੰਗਟਨ ਸੁੰਦਰ ਨੂੰ ਬਾਹਰ ਰੱਖਿਆ ਹੈ। ਉਨ੍ਹਾਂ ਦੀ ਜਗ੍ਹਾ ਅਰਸ਼ਦੀਪ ਸਿੰਘ, ਰਿੰਕੂ ਸਿੰਘ ਅਤੇ ਸ਼ਿਵਮ ਦੂਬੇ ਨੂੰ ਮੌਕਾ ਮਿਲਿਆ ਹੈ।
ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਅਕਸ਼ਰ ਪਟੇਲ, ਸ਼ਿਵਮ ਦੂਬੇ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਅਤੇ ਵਰੁਣ ਚੱਕਰਵਰਤੀ।
ਇੰਗਲੈਂਡ: ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਹੈਰੀ ਬਰੂਕ, ਜੈਕਬ ਬੈਥਲ, ਲਿਆਮ ਲਿਵਿੰਗਸਟਨ, ਜੈਮੀ ਓਵਰਟਨ, ਬ੍ਰਾਈਡਨ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ ਅਤੇ ਸਾਕਿਬ ਮਹਿਮੂਦ।
Get all latest content delivered to your email a few times a month.