ਤਾਜਾ ਖਬਰਾਂ
ਟੋਰਾਂਟੋ- ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਅਤੇ ਕੈਨੇਡਾ ਤੋਂ ਪੰਜਾਬੀ ਰੇਡੀਓ ਸਟੇਸ਼ਨ ਚਲਾਉਣ ਵਾਲੇ ਮਸ਼ਹੂਰ ਪੱਤਰਕਾਰ ਜੋਗਿੰਦਰ ਬਾਸੀ ਦੇ ਘਰ ਸੋਮਵਾਰ ਨੂੰ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਖੁਦ ਜੋਗਿੰਦਰ ਬਾਸੀ ਨੇ ਸਾਂਝੀ ਕੀਤੀ ਹੈ।ਹਮਲੇ ਬਾਰੇ ਜੋਗਿੰਦਰ ਬਸੀ ਨੇ ਕਿਹਾ- ਮੇਰੇ ਘਰ 'ਤੇ ਭਾਰਤੀ ਸਮੇਂ ਮੁਤਾਬਕ ਸੋਮਵਾਰ 20 ਜਨਵਰੀ ਨੂੰ ਹਮਲਾ ਹੋਇਆ ਸੀ। ਸ਼ੁਕਰ ਹੈ ਕਿ ਇਸ ਘਟਨਾ ਵਿਚ ਮੈਂ ਅਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹਾਂ। ਉਸਨੇ ਇਹ ਵੀ ਕਿਹਾ- ਮੈਂ ਅੱਜ ਭਾਰਤ ਵਾਪਸ ਆ ਰਿਹਾ ਹਾਂ। ਇਹ ਹਮਲਾ ਮੇਰੇ ਭਾਰਤ ਪਰਤਣ ਤੋਂ ਪਹਿਲਾਂ ਕੀਤਾ ਗਿਆ ਸੀ।
ਉਨ੍ਹਾਂ ਅੱਗੇ ਕਿਹਾ- ਇਹ ਹਮਲਾ ਕਿਸੇ ਹੋਰ ਨੇ ਨਹੀਂ ਸਗੋਂ ਬਦਮਾਸ਼ਾਂ ਨੇ ਜਾਣਬੁਝ ਕੀਤਾ ਹੈ। ਮੈਂ ਇਸ ਸਬੰਧੀ ਕੈਨੇਡਾ ਦੀ ਟੋਰਾਂਟੋ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।ਦੱਸ ਦੇਈਏ ਕਿ ਜੋਗਿੰਦਰ ਬਾਸੀ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
Get all latest content delivered to your email a few times a month.