ਤਾਜਾ ਖਬਰਾਂ
ਨਵਾਂ ਸਾਲ ਦੁਨੀਆਂ ਵਿੱਚ ਦਾਖਲ ਹੋ ਗਿਆ ਹੈ। ਨਿਊਜ਼ੀਲੈਂਡ ਦੀਆਂ ਘੜੀਆਂ ਵਿੱਚ ਰਾਤ ਦੇ 12 ਵੱਜ ਚੁੱਕੇ ਹਨ ਅਤੇ ਸਾਲ 2025 ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਨਿਊਜ਼ੀਲੈਂਡ ਨੇ ਨਵੇਂ ਸਾਲ 2025 ਦਾ ਧੂਮ-ਧਾਮ ਨਾਲ ਸਵਾਗਤ ਕੀਤਾ। ਆਕਲੈਂਡ ਦੇ ਆਈਕੋਨਿਕ ਸਕਾਈ ਟਾਵਰ ਵਿਖੇ ਆਤਿਸ਼ਬਾਜ਼ੀ ਨਾਲ ਜਸ਼ਨ ਮਨਾਇਆ ਗਿਆ। ਪੂਰੇ ਦੇਸ਼ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਨਵੇਂ ਸਾਲ ਨੂੰ ਲੈ ਕੇ ਉਤਸ਼ਾਹ ਦਾ ਮਾਹੌਲ ਹੈ। ਨਿਊਜ਼ੀਲੈਂਡ ਵਿੱਚ ਨਵਾਂ ਸਾਲ ਭਾਰਤ ਤੋਂ ਸਾਢੇ 7 ਘੰਟੇ ਪਹਿਲਾਂ ਆਉਂਦਾ ਹੈ, ਜਦੋਂ ਕਿ ਅਮਰੀਕਾ ਵਿੱਚ ਨਵਾਂ ਸਾਲ ਸਾਢੇ 9 ਘੰਟੇ ਬਾਅਦ ਆਉਂਦਾ ਹੈ। ਇਸ ਤਰ੍ਹਾਂ ਨਵੇਂ ਸਾਲ ਦੀ ਯਾਤਰਾ ਪੂਰੀ ਦੁਨੀਆ ਵਿਚ 19 ਘੰਟੇ ਜਾਰੀ ਰਹਿੰਦੀ ਹੈ।
ਦੁਨੀਆ ਭਰ ਵਿੱਚ ਵੱਖ-ਵੱਖ ਸਮਾਂ ਖੇਤਰਾਂ ਦੇ ਕਾਰਨ, ਭਾਰਤ ਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਕਰਨ ਵਾਲੇ 41 ਦੇਸ਼ ਹਨ। ਇਨ੍ਹਾਂ ਵਿੱਚ ਕਿਰੀਬਾਤੀ, ਸਮੋਆ ਅਤੇ ਟੋਂਗਾ, ਆਸਟਰੇਲੀਆ, ਨਿਊਜ਼ੀਲੈਂਡ, ਪਾਪੂਆ ਨਿਊ ਗਿਨੀ, ਮਿਆਂਮਾਰ, ਜਾਪਾਨ ਇੰਡੋਨੇਸ਼ੀਆ, ਬੰਗਲਾਦੇਸ਼, ਨੇਪਾਲ ਆਦਿ ਦੇਸ਼ ਸ਼ਾਮਲ ਹਨ।
Get all latest content delivered to your email a few times a month.