ਤਾਜਾ ਖਬਰਾਂ
ਡੋਨਾਲਡ ਟਰੰਪ ਕੁਝ ਹੀ ਘੰਟਿਆਂ 'ਚ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਜਾਣਗੇ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਯੂਐਸ ਕੈਪੀਟਲ ਬਿਲਡਿੰਗ ਦੇ ਅੰਦਰ ਸਥਾਨਕ ਸਮੇਂ ਅਨੁਸਾਰ ਦੁਪਹਿਰ 12:00 ਵਜੇ (ਭਾਰਤੀ ਸਮੇਂ ਅਨੁਸਾਰ 10:30 ਵਜੇ) ਸ਼ੁਰੂ ਹੋਣਾ ਹੈ।
ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਪਹਿਲਾ ਸੇਂਟ ਜੌਹਨ ਚਰਚ ਪਹੁੰਚੇ। ਇਸ ਤੋਂ ਬਾਅਦ ਟਰੰਪ ਵ੍ਹਾਈਟ ਹਾਊਸ 'ਚ ਰਾਸ਼ਟਰਪਤੀ ਬਿਡੇਨ ਨਾਲ ਮੁਲਾਕਾਤ ਕਰਨ ਜਾ ਸਕਦੇ ਹਨ। ਇਸ ਤੋਂ ਬਾਅਦ ਉਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ।
ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਦੁਨੀਆ ਭਰ ਤੋਂ ਕਈ ਖਾਸ ਮਹਿਮਾਨ ਸ਼ਿਰਕਤ ਕਰ ਰਹੇ ਹਨ। ਇਸ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਭਾਰਤ ਦੀ ਨੁਮਾਇੰਦਗੀ ਕਰਨਗੇ। ਹੋਰ ਗਲੋਬਲ ਮਹਿਮਾਨਾਂ ਵਿੱਚ ਚੀਨ ਦੇ ਉਪ ਰਾਸ਼ਟਰਪਤੀ, ਜਾਪਾਨ ਅਤੇ ਆਸਟਰੇਲੀਆ ਦੇ ਵਿਦੇਸ਼ ਮੰਤਰੀ ਸ਼ਾਮਲ ਹਨ।
ਰਾਸ਼ਟਰਪਤੀ ਜੋਅ ਬਿਡੇਨ ਨੇ ਸੋਮਵਾਰ ਨੂੰ ਅਹੁਦਾ ਛੱਡਣ ਤੋਂ ਘੰਟੇ ਪਹਿਲਾਂ ਕਈ ਲੋਕਾਂ ਨੂੰ ਪੇਸ਼ਗੀ ਮਾਫੀ ਦਿੱਤੀ। ਇਨ੍ਹਾਂ ਵਿੱਚ ਡਾਕਟਰ ਐਂਥਨੀ ਫੌਸੀ, ਜਨਰਲ ਮਾਰਕ ਮਿਲੀ ਅਤੇ 6 ਜਨਵਰੀ ਦੇ ਕੈਪੀਟਲ ਹਿੱਲ ਹਮਲੇ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਸ਼ਾਮਲ ਹਨ। ਇਹ ਸਾਰੇ ਟਰੰਪ ਦੇ ਵਿਰੋਧੀ ਮੰਨੇ ਜਾਂਦੇ ਹਨ।
Get all latest content delivered to your email a few times a month.