ਤਾਜਾ ਖਬਰਾਂ
ਜਲੰਧਰ , 20 ਜਨਵਰੀ- ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਨੈਸ਼ਨਲ ਅਵਾਰਡੀ ਡਾ. ਗੁਰਿੰਦਰਜੀਤਕੌਰ, ਉਪ ਜਿਲ੍ਹਾ ਸਿੱਖਿਆ ਅਫ਼ਸਰ ਸਟੇਟ ਅਵਾਰਡੀ ਰਾਜੀਵ ਜੋਸ਼ੀ ਅਤੇ ਨੋਡਲ ਅਫ਼ਸਰ ਸੁਖਦੇਵ ਲਾਲ ਬੱੱਬਰ ਦੀ ਅਗਵਾਈ ਵਿੱਚ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਤਾਰਾ ਵਿਖੇ ਜਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੇ ਦੂਸਰੇ ਦਿਨ ਸੀਨੀਅਰ ਵਰਗ ਦੇ ਵਿੱਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਪ੍ਰਿੰਸੀਪਲ-ਕਮ-ਕੋਆਰਡੀਨੇਟਰ ਸ਼ਸ਼ੀ ਕੁਮਾਰ ਅਤੇ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਜੀਵਨ ਕੁਮਾਰ ਦੀ ਮੇਜ਼ਬਾਨੀ ਵਿੱਚ ਜਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਆਖ਼ਰੀ ਦਿਨ 17 ਬਲਾਕਾਂ ਦੇ ਸੀਨੀਅਰ ਵਰਗ ਦੇ ਜੇਤੂ ਵਿੱਦਿਆਰਥੀਆਂ ਵਲੋਂ ਸਾਇੰਸ ਵਿਸ਼ੇ ਨਾਲ ਸਬੰਧਿਤ ਵਰਕਿੰਗ ਮਾਡਲ ਪੇਸ਼ ਕੀਤੇ ਗਏ। ਨੋਡਲ ਅਫ਼ਸਰ ਸੁਖਦੇਵ ਲਾਲ ਬੱਬਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਦੇ ਦੂਸਰੇ ਦਿਨ ਸੀਨੀਅਰ ਵਰਗ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ-ਕਮ-ਬੀ.ਐਨ.ਓ ਜੀਵਨ ਕੁਮਾਰ ਨੇ ਦੱਸਿਆ ਕਿ ਦੋ ਦਿਨਾਂ ਸਾਇੰਸ ਪ੍ਰਦਰਸ਼ਨੀ ਦੌਰਾਨ ਵਿੱਦਿਆਰਥੀਆਂ ਨੂੰ ਸਾਇੰਸ ਵਿਸ਼ੇ ਨਾਲ ਸੰਬੰਧਿਤ 7 ਉੱਪ-ਵਿਸ਼ੇ ਦਿੱਤੇ ਗਏ ਸਨ। ਜਿਨਾਂ ਵਿੱਚ ਮੁੱਖ ਤੌਰ ਤੇ ਭੋਜਨ, ਸਿਹਤ ਤੇ ਸਫਾਈ, ਆਵਾਜਾਈ ਤੇ ਸੰਚਾਰ, ਕੁਦਰਤੀ ਖੇਤੀ, ਆਪਦਾ ਪ੍ਰਬੰਧਨ, ਗਣਿਤਕ ਮਾਡਲਿੰਗ, ਵੇਸਟ ਮੈਨੇਜਮੈਂਟ ਅਤੇ ਸਰੋਤ ਪ੍ਰਬੰਧਨ 'ਤੇ ਅਧਾਰਿਤ ਮਾਡਲਾਂ ਦੀ ਪੇਸ਼ਕਾਰੀ ਕੀਤੀ ਗਈ। ਅੱਜ ਦੇ ਮੁਕਾਬਲਿਆਂ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਡਾ.ਗੁਰਿੰਦਰਜੀਤ ਕੌਰ, ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਵਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਵਿੱਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਵੱਲੋਂ ਵਧੀਆ ਪ੍ਰਬੰਧਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਤਾਰਾ ਦੇ ਸਮੂਹ ਸਟਾਫ਼ ਦੀ ਵੀ ਸ਼ਲਾਘਾ ਕੀਤੀ ਗਈ। ਪ੍ਰਿੰਸੀਪਲ ਸ਼ਸ਼ੀ ਕੁਮਾਰ ਵੱਲੋਂ ਵਿੱਦਿਆਰਥੀਆਂ ਦੇ ਬਣਾਏ ਗਏ ਮਾਡਲਾਂ ਦੀ ਜੰਮ ਕੇ ਤਾਰੀਫ਼ ਕੀਤੀ ਗਈ। ਮੀਡੀਆ ਇੰਚਾਰਜ ਹਰਜੀਤ ਸਿੰਘ ਵਲੋਂ ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਾਂਝੇ ਕੀਤੇ ਗਏ। ਭੋਜਨ, ਸਿਹਤ ਤੇ ਸਫਾਈ ਵਿਸ਼ੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਧੇਵਾਲੀ ਨੇ ਪਹਿਲਾ, ਸਕੂਲ ਆਫ ਐਮੀਨੈਂਸ ਆਦਮਪੁਰ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡ ਨੇ ਤੀਸਰਾ ਸਥਾਨ ਹਾਸਿਲ ਕੀਤਾ। ਆਵਾਜਾਈ ਤੇ ਸੰਚਾਰ ਵਿਸ਼ੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਮਿੱਠੂ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਤਾਰਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕੁਦਰਤੀ ਖੇਤੀ ਵਿਸ਼ੇ ਵਿੱਚ ਸਰਕਾਰੀ ਹਾਈ ਸਕੂਲ ਵਰਿਆਣਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਲੋਹਾਰਾਂ ਮਾਣਕਰਾਏ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਤਾਰਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਆਪਦਾ ਪ੍ਰਬੰਧਨ ਵਿਸ਼ੇ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਸਤਫਾਪੁਰ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਗਣਿਤਿਕ ਮਾਡਲਿੰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਗੁਰਾਇਆ ਨੇ ਦੂਸਰਾ ਅਤੇ ਸਕੂਲ ਆਫ ਐਮੀਨੈਂਸ ਲਾਡੋਵਾਲੀ ਰੋਡ ਨੇ ਤੀਸਰਾ ਸਥਾਨ ਹਾਸਲ ਕੀਤਾ। ਵੇਸਟ ਮੈਨੇਜਮੈਂਟ ਵਿਸ਼ੇ ਅਧੀਨ ਸਰਕਾਰੀ ਸੀਨੀਅਰ ਸੈਕਡਰੀ ਸਕੂਲ (ਮੁੰਡੇ) ਜਮਸ਼ੇਰ ਖਾਸ ਨੇ ਪਹਿਲਾ, ਸਰਕਾਰੀ ਹਾਈ ਸਕੂਲ ਅਪਰਾ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਕਾਲਾ ਬਾਹੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸਰੋਤ ਪ੍ਰਬੰਧਨ ਵਿਸ਼ੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਦਾਨਸ਼ਮੰਦਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਦਾਨੇਵਾਲ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਰੁੜਕੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਮੁੱਖ ਮਹਿਮਾਨ ਡਾ.ਗੁਰਿੰਦਰਜੀਤ ਕੌਰ, ਵਿਸ਼ੇਸ਼ ਮਹਿਮਾਨ ਰਾਜੀਵ ਜੋਸ਼ੀ, ਪ੍ਰਿੰਸੀਪਲ ਸੁਖਦੇਵ ਲਾਲ ਬੱਬਰ, ਪ੍ਰਿੰਸੀਪਲ ਸ਼ਸ਼ੀ ਕੁਮਾਰ, ਪ੍ਰਿੰਸੀਪਲ ਜੀਵਨ ਕੁਮਾਰ ਵੱਲੋਂ ਜੇਤੂ ਵਿੱਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਵਲੋਂ ਜੇਤੂ ਵਿੱਦਿਆਰਥੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਵਿੱਚ ਉੱਤਮ ਪ੍ਰਦਰਸ਼ਨ ਕਰਕੇ ਜਿਲ੍ਹੇ ਦਾ ਮਾਣ ਵਧਾਉਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਅੱਜ ਦੇ ਮੁਕਾਬਲਿਆਂ ਵਿੱਚ ਲੈਕਚਰਾਰ ਗੁਰਬਲਜੀਤ ਸਿੰਘ, ਰਜਿੰਦਰ ਕੁਮਾਰ, ਲਲਿਤ ਕਾਲੀਆ, ਪਰਮਜੀਤ ਕੌਰ, ਤਮੰਨਾ, ਸੁਰਿੰਦਰ ਕੁਮਾਰ, ਮਨੀਸ਼ ਕੁਮਾਰ, ਅੰਕੁਸ਼ ਅਰੋੜਾ, ਜੈਸਮੀਨ ਗੌਤਮ, ਰਾਧਿਕਾ, ਰੋਮਿੰਦਰ ਕੌਰ, ਹਿਤੇਸ਼ ਕੁਮਾਰ ਅਤੇ ਅਲਪਨਾ ਵਲੋਂ ਬਤੌਰ ਜੱਜ ਦੀ ਭੂਮਿਕਾ ਨਿਭਾਈ ਗਈ। ਹਰਜੀਤ ਕੁਮਾਰ ਬਾਵਾ ਵਲੋੰ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਲ੍ਹੇ ਵਿੱਚੋਂ ਹਰੇਕ ਵਿਸ਼ੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿੱਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਕੌਰ, ਪ੍ਰਿੰਸੀਪਲ ਭੁਪਿੰਦਰ ਸਿੰਘ, ਲੈਕਚਰਾਰ ਅਮਿਤ ਚੱਢਾ, ਕੰਚਨ ਸ਼ਰਮਾ, ਰਜਨੀਸ਼, ਸੁਰੇਖਾ ਅਤੇ ਤੇਜਿੰਦਰ ਕੌਰ ਤੋ ਅਲਾਵਾ ਵੱਖ-ਵੱਖ ਸਕੂਲਾਂ ਤੋਂ ਆਏ ਵਿੱਦਿਆਰਥੀ ਮੌਜੂਦ ਸਨ।
Get all latest content delivered to your email a few times a month.