IMG-LOGO
ਹੋਮ ਖੇਡਾਂ: U-19 Woman World Cup 2025# ਭਾਰਤ ਨੇ ਪਹਿਲੇ ਮੈਚ ਵਿੱਚ...

U-19 Woman World Cup 2025# ਭਾਰਤ ਨੇ ਪਹਿਲੇ ਮੈਚ ਵਿੱਚ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ ਹਰਾਇਆ

Admin User - Jan 19, 2025 05:40 PM
IMG

ਨਵੀਂ ਦਿੱਲੀ- ਮੌਜੂਦਾ ਚੈਂਪੀਅਨ ਭਾਰਤ ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ 'ਚ ਜੇਤੂ ਸ਼ੁਰੂਆਤ ਕੀਤੀ ਹੈ। ਐਤਵਾਰ ਨੂੰ ਟੀਮ ਨੇ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ ਹਰਾਇਆ। ਕੁਆਲਾਲੰਪੁਰ 'ਚ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਪਰ ਟੀਮ 44 ਦੌੜਾਂ ਹੀ ਬਣਾ ਸਕੀ। ਭਾਰਤ ਨੇ ਸਿਰਫ਼ 4.2 ਓਵਰਾਂ ਵਿੱਚ 1 ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ।

ਭਾਰਤੀ ਕਪਤਾਨ ਨਿੱਕੀ ਪ੍ਰਸਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਵੈਸਟਇੰਡੀਜ਼ ਨੇ ਪਹਿਲੇ 3 ਓਵਰਾਂ ਵਿੱਚ ਇੱਕ ਵੀ ਵਿਕਟ ਨਹੀਂ ਗੁਆਇਆ। ਚੌਥੇ ਓਵਰ 'ਚ ਕਪਤਾਨ ਸਮਰਾ ਰਾਮਨਾਥ 3 ਦੌੜਾਂ ਬਣਾ ਕੇ ਆਊਟ ਹੋ ਗਏ, ਇਸ ਸਮੇਂ ਟੀਮ ਦਾ ਸਕੋਰ 10 ਦੌੜਾਂ ਸੀ। ਇੱਥੋਂ ਹੀ ਵੈਸਟਇੰਡੀਜ਼ ਦਾ ਉਜਾੜਾ ਸ਼ੁਰੂ ਹੋਇਆ। ਟੀਮ ਦੀ ਸਲਾਮੀ ਬੱਲੇਬਾਜ਼ ਅਸਬੀ ਕੈਲੰਡਰ ਨੇ 12 ਦੌੜਾਂ ਅਤੇ ਕੇਨਿਕਾ ਕਾਸਰ ਨੇ 15 ਦੌੜਾਂ ਬਣਾਈਆਂ।

ਵੈਸਟਇੰਡੀਜ਼ ਦੇ 5 ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ, ਜਦਕਿ 4 ਬੱਲੇਬਾਜ਼ 5 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਟੀਮ 13.2 ਓਵਰਾਂ ਵਿੱਚ 44 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਵੱਲੋਂ ਪਾਰੁਣਿਕਾ ਸਿਸੋਦੀਆ ਨੇ 7 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਵੀਜੇ ਜੋਸ਼ੀਤਾ ਨੇ 5 ਦੌੜਾਂ ਦੇ ਕੇ 2 ਵਿਕਟਾਂ ਅਤੇ ਆਯੂਸ਼ੀ ਸ਼ੁਕਲਾ ਨੇ 6 ਦੌੜਾਂ ਦੇ ਕੇ 2 ਵਿਕਟਾਂ ਲਈਆਂ। 3 ਬੱਲੇਬਾਜ਼ ਵੀ ਰਨ ਆਊਟ ਹੋਏ।

45 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਮਹਿਲਾ ਟੀਮ ਲਈ ਗੋਂਗੜੀ ਤ੍ਰਿਸ਼ਾ ਨੇ ਪਹਿਲੀ ਗੇਂਦ 'ਤੇ ਚੌਕਾ ਜੜ ਦਿੱਤਾ। ਹਾਲਾਂਕਿ, ਉਸਨੇ ਦੂਜੀ ਹੀ ਗੇਂਦ 'ਤੇ ਜਹਜ਼ਾਰਾ ਕਲਾਕਸਟਨ ਦਾ ਵਿਕਟ ਦੇ ਦਿੱਤਾ। ਉਸ ਤੋਂ ਬਾਅਦ ਵਿਕਟਕੀਪਰ ਜੀ ਕਮਲਲਿਨੀ ਨੇ 13 ਗੇਂਦਾਂ 'ਤੇ 16 ਦੌੜਾਂ ਅਤੇ ਸਾਨਿਕਾ ਚਾਲਕੇ ਨੇ 11 ਗੇਂਦਾਂ 'ਤੇ 18 ਦੌੜਾਂ ਬਣਾਈਆਂ। ਟੀਮ ਨੇ ਸਿਰਫ਼ 4.2 ਓਵਰਾਂ ਵਿੱਚ 47 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.