ਤਾਜਾ ਖਬਰਾਂ
ਨਵੀਂ ਦਿੱਲੀ- ਮਹਿਲਾ ਪ੍ਰੀਮੀਅਰ ਲੀਗ (WPL) ਦੇ ਤੀਜੇ ਸੀਜ਼ਨ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। 14 ਫਰਵਰੀ ਨੂੰ ਵਡੋਦਰਾ 'ਚ ਸ਼ੁਰੂਆਤੀ ਮੈਚ ਡਿਫੈਂਡਿੰਗ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਜਾਇੰਟਸ ਵਿਚਾਲੇ ਹੋਵੇਗਾ। ਐਲੀਮੀਨੇਟਰ 13 ਮਾਰਚ ਨੂੰ ਅਤੇ ਫਾਈਨਲ 15 ਮਾਰਚ ਨੂੰ ਮੁੰਬਈ ਵਿੱਚ ਖੇਡਿਆ ਜਾਵੇਗਾ।
ਇਸ ਵਾਰ ਮੈਚ 2 ਦੀ ਬਜਾਏ 4 ਥਾਵਾਂ 'ਤੇ ਹੋਣਗੇ। ਲਖਨਊ ਅਤੇ ਬੈਂਗਲੁਰੂ ਬਾਕੀ 2 ਸਥਾਨ ਹਨ। ਟੂਰਨਾਮੈਂਟ 'ਚ ਸਿਰਫ 5 ਟੀਮਾਂ ਹੋਣਗੀਆਂ, ਸਾਰੀਆਂ ਟੀਮਾਂ ਇਕ-ਦੂਜੇ ਖਿਲਾਫ 2-2 ਮੈਚ ਖੇਡਣਗੀਆਂ। ਇਸ ਤਰ੍ਹਾਂ ਇੱਕ ਟੀਮ 8 ਮੈਚ ਖੇਡੇਗੀ। ਟੂਰਨਾਮੈਂਟ ਵਿੱਚ ਕੁੱਲ 22 ਮੈਚ ਹੋਣਗੇ।
ਮਹਿਲਾ ਪ੍ਰੀਮੀਅਰ ਲੀਗ 'ਚ 14 ਫਰਵਰੀ ਤੋਂ 11 ਮਾਰਚ ਤੱਕ ਲੀਗ ਪੜਾਅ ਦੇ 20 ਮੈਚ ਹੋਣਗੇ। 20 ਅਤੇ 23 ਫਰਵਰੀ ਦੇ ਨਾਲ-ਨਾਲ 2, 4, 5 ਅਤੇ 9 ਮਾਰਚ ਨੂੰ ਆਰਾਮ ਦੇ ਦਿਨ ਹਨ, ਇਨ੍ਹਾਂ ਦਿਨਾਂ 'ਚ ਕੋਈ ਮੈਚ ਨਹੀਂ ਹੋਵੇਗਾ। ਬਾਕੀ ਸਾਰੇ ਦਿਨਾਂ 'ਚ 1-1 ਮੈਚ ਸ਼ਾਮ 7.30 ਵਜੇ ਤੋਂ ਬਾਅਦ ਖੇਡਿਆ ਜਾਵੇਗਾ। ਭਾਵ ਇੱਕ ਦਿਨ ਕੋਈ ਦੋ ਮੈਚ ਨਹੀਂ ਖੇਡੇ ਜਾਣਗੇ। 12 ਅਤੇ 14 ਮਾਰਚ ਨੂੰ ਪਲੇਆਫ ਦੌਰਾਨ ਕੋਈ ਮੈਚ ਨਹੀਂ ਹੋਵੇਗਾ।
Get all latest content delivered to your email a few times a month.