ਤਾਜਾ ਖਬਰਾਂ
.
ਨਵੀਂ ਦਿੱਲੀ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬੁੱਧਵਾਰ ਨੂੰ ਰਾਜਕੋਟ 'ਚ ਆਇਰਲੈਂਡ ਖਿਲਾਫ ਤੀਜਾ ਵਨਡੇ 304 ਦੌੜਾਂ ਨਾਲ ਜਿੱਤ ਲਿਆ। ਇਸ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ ਹੈ। ਦੌੜਾਂ ਦੇ ਲਿਹਾਜ਼ ਨਾਲ ਟੀਮ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਪਿਛਲਾ ਰਿਕਾਰਡ 249 ਦੌੜਾਂ ਦਾ ਸੀ, ਜਦੋਂ ਟੀਮ ਨੇ 2017 'ਚ ਆਇਰਲੈਂਡ ਨੂੰ ਹਰਾਇਆ ਸੀ।
ਟੀਮ ਨੇ ਇਸ ਮੈਚ ਵਿੱਚ ਆਪਣਾ ਸਭ ਤੋਂ ਵੱਡਾ ਸਕੋਰ ਬਣਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 5 ਵਿਕਟਾਂ 'ਤੇ ਰਿਕਾਰਡ 435 ਦੌੜਾਂ ਬਣਾਈਆਂ। ਤਿੰਨ ਦਿਨ ਪਹਿਲਾਂ ਭਾਰਤ ਨੇ ਆਇਰਲੈਂਡ ਖ਼ਿਲਾਫ਼ 370 ਦੌੜਾਂ ਬਣਾਈਆਂ ਸਨ।
ਇਹ ਮਹਿਲਾ ਵਨਡੇ ਕ੍ਰਿਕਟ 'ਚ ਚੌਥਾ ਸਭ ਤੋਂ ਵੱਡਾ ਸਕੋਰ ਹੈ। ਸਭ ਤੋਂ ਵੱਧ ਸਕੋਰ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਂ ਹੈ। ਕੀਵੀ ਟੀਮ ਨੇ 2018 ਵਿੱਚ ਆਇਰਲੈਂਡ ਖ਼ਿਲਾਫ਼ 491 ਦੌੜਾਂ ਬਣਾਈਆਂ ਸਨ। ਦੂਜੇ ਪਾਸੇ ਕਪਤਾਨ ਸਮ੍ਰਿਤੀ ਮੰਧਾਨਾ ਨੇ 70 ਗੇਂਦਾਂ ਵਿੱਚ ਸੈਂਕੜਾ ਜੜਿਆ। ਉਹ ਵਨਡੇ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੀ ਭਾਰਤ ਦੀ ਮਹਿਲਾ ਕ੍ਰਿਕਟਰ ਬਣ ਗਈ ਹੈ। ਸਮ੍ਰਿਤੀ ਨੇ 80 ਗੇਂਦਾਂ 'ਤੇ 135 ਦੌੜਾਂ ਦੀ ਪਾਰੀ ਖੇਡੀ।
Get all latest content delivered to your email a few times a month.