ਤਾਜਾ ਖਬਰਾਂ
.
ਨਵੀਂ ਦਿੱਲੀ- ICC ਨੇ ਮੰਗਲਵਾਰ ਨੂੰ ਚੈਂਪੀਅਨਸ ਟਰਾਫੀ 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਹਾਈਬ੍ਰਿਡ ਮਾਡਲ ਵਿੱਚ ਹੋਣ ਵਾਲਾ ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋ ਕੇ 9 ਮਾਰਚ ਤੱਕ ਚੱਲੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਮੈਚ 23 ਫਰਵਰੀ ਨੂੰ ਦੁਬਈ 'ਚ ਹੋਵੇਗਾ। ਭਾਰਤ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗਾ, ਟੀਮ ਦੇ ਗਰੁੱਪ ਵਿੱਚ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵੀ ਹਨ।
ਇੱਕ ਸੈਮੀਫਾਈਨਲ ਅਤੇ ਫਾਈਨਲ ਵੀ ਦੁਬਈ ਵਿੱਚ ਹੀ ਖੇਡਿਆ ਜਾਵੇਗਾ। ਜਦਕਿ ਟੂਰਨਾਮੈਂਟ ਦੇ ਬਾਕੀ 10 ਮੈਚ ਪਾਕਿਸਤਾਨ 'ਚ ਹੋਣਗੇ। ਆਈਸੀਸੀ ਨੇ ਪੁਸ਼ਟੀ ਕੀਤੀ ਸੀ ਕਿ ਚੈਂਪੀਅਨਜ਼ ਟਰਾਫੀ ਹਾਈਬ੍ਰਿਡ ਮਾਡਲ ਵਿੱਚ ਹੀ ਹੋਵੇਗੀ। ਪਾਕਿਸਤਾਨ ਇਸ ਟੂਰਨਾਮੈਂਟ ਦੀ ਡਿਫੈਂਡਿੰਗ ਚੈਂਪੀਅਨ ਹੈ, ਟੀਮ ਨੇ 2017 'ਚ ਫਾਈਨਲ 'ਚ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕ-ਦੂਜੇ ਦੇ ਦੇਸ਼ ਵਿੱਚ ਕ੍ਰਿਕਟ ਨਹੀਂ ਖੇਡਣਗੀਆਂ। ਚੈਂਪੀਅਨਸ ਟਰਾਫੀ 2025 ਵਿੱਚ ਭਾਰਤ ਦੇ ਸਾਰੇ ਮੈਚ ਨਿਰਪੱਖ ਥਾਵਾਂ 'ਤੇ ਖੇਡੇ ਜਾਣਗੇ। ਪਾਕਿਸਤਾਨੀ ਟੀਮ ਵੀ 2027 ਤੱਕ ਕਿਸੇ ਟੂਰਨਾਮੈਂਟ ਲਈ ਭਾਰਤ ਨਹੀਂ ਆਵੇਗੀ। ਇਸ ਦੇ ਮੈਚ ਵੀ ਨਿਰਪੱਖ ਥਾਵਾਂ 'ਤੇ ਕਰਵਾਏ ਜਾਣਗੇ।
ਆਈਸੀਸੀ ਦੇ ਇਸ ਫੈਸਲੇ ਦੀ ਜਾਣਕਾਰੀ ਵੀਰਵਾਰ ਨੂੰ ਸਾਹਮਣੇ ਆਈ। ਇਹ ਫੈਸਲਾ ਪਹਿਲਾਂ ਮੀਟਿੰਗ ਵਿੱਚ ਲਿਆ ਗਿਆ ਸੀ। 2025 ਮਹਿਲਾ ਵਨਡੇ ਵਿਸ਼ਵ ਕੱਪ ਭਾਰਤ ਵਿੱਚ, ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋਣਾ ਹੈ।
Get all latest content delivered to your email a few times a month.