ਤਾਜਾ ਖਬਰਾਂ
ਕਿਹਾ ਕਿ ਜਨਤਾ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਕਰਨਾ ਸਰਕਾਰ ਦੀ ਸੱਭ ਤੋਂ ਉੱਚ ਪਹਿਲ
ਚੰਡੀਗੜ੍ਹ, 12 ਜਨਵਰੀ - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਯਕੀਨੀ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਜਨਤਾ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਯਕੀਨੀ ਕਰਨਾ ਸਰਕਾਰ ਦੀ ਸੱਭ ਤੋਂ ਉੱਚ ਪਹਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਿਕਾਸ ਤੇ ਭਲਾਈ ਯੋਜਨਾਵਾਂ ਦਾ ਲਾਭ ਪਾਤਰ ਲੋਕਾਂ ਤਕ ਪੁੱਜੇ ਇਹੀ ਸਰਕਾਰ ਦਾ ਮਕਸਦ ਹੈ ਅਤੇ ਇਸ ਲਈ ਜੇਕਰ ਨੀਤੀਗਤ ਫੈਸਲੇ ਵੀ ਲੈਣੇ ਪਏ ਤਾਂ ਉਸ ਲਈ ਵੀ ਸਰਕਾਰ ਪਿੱਛੇ ਨਹੀਂ ਹਟੇਗੀ।
ਮੁੱਖ ਮੰਤਰੀ ਨੇ ਇਹ ਆਦੇਸ਼ ਸ਼ਨੀਵਾਰ ਨੂੰ ਇੱਥੇ ਮੰਡਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਦੇ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੀ। ਮੀਟਿੰਗ ਦੌਰਾਨ 23 ਏਜੰਡੀਆਂ 'ਤੇ ਬਿੰਦੂਵਾਰ ਸਮੀਖਿਆ ਕੀਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਜਨਤਾ ਨੂੰ ਆਪਣੀ ਸ਼ਿਕਾਇਤਾਂ ਦੇ ਹੱਲ ਲਈ ਚੱਕਰ ਨਾ ਕੱਟਣੇ ਪੈਣ, ਇਸ ਮੰਤਵ ਲਈ ਡਿਪਟੀ ਕਮਿਸ਼ਨਰਾਂ ਦੇ ਅਗਵਾਈ ਹੇਠ ਹਰੇਕ ਦਿਨ 2 ਘੰਟੇ ਲਈ ਹਲ ਕੈਂਪ ਆਯੋਜਿਤ ਕੀਤੇ ਜਾਂਦੇ ਹਨ। ਉਨ੍ਹਾਂ ਨੇ ਹਲ ਕੈਂਪਾਂ ਵਿਚ ਆਉਣ ਵਾਲੇ ਹਰੇਕ ਸ਼ਿਕਾਇਤਕਰਤਾ ਦੀ ਸ਼ਿਕਾਇਤ ਦਾ ਹਲ ਮੌਕੇ 'ਤੇ ਹੀ ਕਰਨ ਦੇ ਆਦੇਸ਼ ਦਿੱਤੇ। ਨਾਲ ਹੀ, ਸ਼ਿਕਾਇਤਕਰਤਾ ਦੀ ਸੁੰਤਸ਼ਟੀ 'ਤੇ ਖਾਸ ਧਿਆਨ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਅਧਿਕਾਰੀ ਜਨਸੰਪਰਕ ਵੱਧਾ ਕੇ ਵੱਧ ਤੋਂ ਵੱਧ ਜਨਤਾ ਨਾਲ ਗਲਬਾਤ ਕਰੇ। ਸਰਕਾਰ ਦੀ ਮਹੱਤਵਕਾਂਗੀ ਯੋਜਨਾਵਾਂ ਨਾਲ ਸਬੰਧਤ ਆ ਰਹੀਆਂ ਸਮੱਸਿਆਵਾਂ ਦਾ ਵੀ ਤੁਰੰਤ ਹਲ ਯਕੀਨੀ ਕੀਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਪਾਤਰ ਲਾਭਕਾਰੀਆਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਯਕੀਨੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੀਤੀਗਤ ਕਾਰਣਾਂ ਨਾਲ ਸ਼ਿਕਾਇਤਕਰਤਾ ਦੀ ਸ਼ਿਕਾਇਤ ਦਾ ਹੱਲ ਨਹੀਂ ਹੋ ਪਾ ਰਿਹਾ ਹੈ ਤਾਂ ਇਸ ਬਾਰੇ ਸਰਕਾਰ ਨੁੰ ਵੇਰਵੇ ਸਹਿਤ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਰਕਾਰ ਨੀਤੀਆਂ ਵਿਚ ਸੋਧ ਕਰ ਸਕੇ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਸੰਵੇਦਨਸ਼ੀਲਤਾ ਨਾਲ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਅਤੇ ਆਮ ਜਨਤਾ ਨਾਲ ਜੁੜੇ ਕੰਮਾਂ ਵਿਚ ਖਾਸ ਧਿਆਨ ਦੇਕੇ ਉਨ੍ਹਾਂ ਨੂੰ ਲਾਭ ਯਕੀਨੀ ਕਰਨ।
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਹਲ ਕੈਂਪਾਂ ਵਿਚ ਹੁਣ ਤਕ 96,000 ਸ਼ਿਕਾਇਤਾਂ ਪ੍ਰਾਪਤ ਹੋਇਆ ਹਨ, ਜਿੰਨ੍ਹਾਂ ਵਿਚੋਂ 75,000 ਤੋਂ ਵੱਧ ਸ਼ਿਕਾਇਤਾਂ ਦਾ ਹਲ ਕੀਤਾ ਜਾ ਚੁੱਕਿਆ ਹੈ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਪੇਂਡੂਆਂ ਦੀ ਸਮੇਂ ਨੂੰ ਸਾਲ 2029 ਤਕ 5 ਸਾਲ ਲਈ ਵੱਧਾ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਪੁਰਾਣੀ ਵੇਟਿੰਗ ਲਿਸਟ ਵਿਚ 77,000 ਲਾਭਕਾਰੀਆਂ ਨੂੰ ਫਾਇਦਾ ਦਿੱਤਾ ਜਾਵੇਗਾ ਅਤੇ ਇਸ ਸਾਲ ਪੈਸਾ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪਾਤਰ ਪਰਿਵਾਰਾਂ ਨੂੰ ਨਵੀਂ ਸੂਚੀ ਬਣਾਉਣ ਲਈ ਸਰਵੇਅਰ ਨਿਯੁਕਤ ਕੀਤੇ ਜਾਣਗੇ। ਜਲਦ ਤੋਂ ਜਲਦ ਇਸ ਸਰਵੇਖਣ ਦਾ ਕੰਮ ਪੂਰਾ ਕਰਵਾਕੇ ਗਰੀਬ ਲੋਂੜਮੰਦ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਘਰ ਦੇਣ ਦਾ ਕੰਮ ਕਰਾਂਗੇ।
ਉਨ੍ਹਾਂ ਕਿਹਾ ਕਿ ਸੂਬੇ ਵਿਚ 84 ਲੱਖ ਲੋਕਾਂ ਨੂੰ ਸਾਲਾਨਾ 1000 ਕਿਲੋਮੀਟਰ ਤਕ ਮੁਫਤ ਯਾਤਰਾ ਸਹੂਲਤ ਦੇਣ ਲਈ ਹੈਪੀ ਯੋਜਨਾ ਚਲਾਈ ਜਾ ਰਹੀ ਹੈ। ਅਜੇ ਤਕ ਲਗਭਗ 20 ਲੱਖ ਹੈਪੀ ਕਾਰਡ ਬਣਾ ਕੇ ਜਿਲ੍ਹਿਆਂ ਵਿਚ ਭੇਜੇ ਜਾ ਚੁੱਕੇ ਹਨ। ਇੰਨ੍ਹਾਂ ਵਿਚੋਂ ਲਗਭਗ 17 ਲੱਖ ਹੈਪੀ ਕਾਰਡਾਂ ਦਾ ਵੰਡ ਵੀ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਬਾਕੀ ਬੱਚੇ ਕਾਰਡਾਂ ਦਾ ਵੰਡ ਜਲਦ ਤੋਂ ਜਲਦ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਕਿਸੇ ਵੀ ਗਰੀਬ ਨੂੰ ਆਉਣ-ਜਾਣ ਵਿਚ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਏ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਇਸ ਸਾਲ ਹਰੇਕ ਜਿਲੇ ਵਿਚ 100 ਤਲਾਬਾਂ ਯਾਨੀ 2200 ਅਮ੍ਰਿਤ ਸਰੋਵਰ ਵਿਕਸਿਤ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਇੰਨ੍ਹਾਂ ਸਰੋਵਰਾਂ ਲਈ ਪਿੰਡਾਂ ਵਿਚ ਤਾਲਬਾਂ ਦੀ ਚੋਣ ਕੀਤੀ ਜਾਵੇਗ, ਜਿੰਨ੍ਹਾਂ ਦੀ ਮੁਰੰਮਤ ਕੀਤੀ ਜਾਵੇਗੀ। ਮੀਟਿੰਗ ਵਿਚ ਦਸਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ 1650 ਅਮ੍ਰਿਤ ਸਰੋਵਰ ਵਿਕਸਿਤ ਕਰਨ ਦਾ ਟੀਚਾ ਦਿੱਤਾ ਗਿਆ ਸੀ। ਰਾਜ ਨੇ ਇਸ ਟੀਚੇ ਤੋਂ ਵੱਧ 2085 ਅੰਮ੍ਰਿਤ ਸਰੋਵਰ ਵਿਕਸਿਤ ਕੀਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਜਘਰ ਮੁਫਤ ਬਿਜਲੀ ਯੋਜਨਾ ਵਿਚ ਸਰਕਾਰ ਨੇ 3 ਸਾਲ ਵਿਚ ਇਕ ਲੱਖ ਘਰਾਂ ਦੀ ਛੱਤਾਂ 'ਤੇ ਮੁਫਤ ਸੌਲਰ ਸਿਸਟਮ ਲਗਾਉਣ ਦਾ ਟੀਚਾ ਰੱਖਿਆ ਹੋਇਆ ਹੈ। ਹੁਣ ਤਕ 11,144 ਘਰਾਂ ਦੀਆਂ ਛੱਤਾਂ 'ਤੇ ਮੁਫਤ ਸੌਲਰ ਸਿਸਟਮ ਲਗਾਏ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਮਾਰਚ, 2025 ਤਕ ਬਾਕੀ ਘਰਾਂ ਮੁਫਤ ਸੌਲਰ ਸਿਸਟਮ ਲਗਾਉਣ ਦੇ ਆਦੇਸ਼ ਦਿੱਤੇ।
ਮੁੱਖ ਮੰਤਰੀ ਨੇ ਵਿਕਾਸ ਕੰਮਾਂ ਦੇ ਸਬੰਧ ਵਿਚ ਸਮੀਖਿਆ ਕਰਦੇ ਹੋਏ ਵਿਕਾਸ ਕੰਮਾਂ ਲਈ ਲਗੇ ਟੈਂਡਰ ਦੀ ਸਮੇਂ ਸੀਮਾ ਖਤਮ ਹੋਣ ਤੋਂ 3 ਮਹੀਨੇ ਪਹਿਲਾਂ ਨਵਾਂ ਟੈਂਡਰ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇ। ਪੁਰਾਣੇ ਟੈਂਡਰ ਦਾ ਸਮਾਂ ਨੂੰ ਵਧਾਇਆ ਨਹੀਂ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ 26 ਦਸੰਬਰ ਨੂੰ ਹੋਈ ਅਚਾਨਕ ਵਰਖਾ ਤੇ ਗੜੇਮਾਰੀ ਕਾਰਣ 7 ਜਿਲ੍ਹਿਆਂ ਮਹੇਂਦਰਗੜ੍ਹ, ਰਿਵਾੜੀ, ਚਰਖੀ ਦਾਦਰੀ, ਫਤਿਹਾਬਾਦ, ਗੁਰੂਗ੍ਰਾਮ, ਹਿਸਾਰ ਤੇ ਪਲਵਲ ਜਿਲ੍ਹਿਆਂ ਵਿਚ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਦਾ ਆਂਕਲਨ ਕਰਨ ਲਈ ਸਰਕਾਰ ਨੇ ਵਿਸ਼ੇਸ਼ ਗਿਰਦਾਵਰ ਦੇ ਆਦੇਸ਼ ਦਿੱਤੇ ਸਨ। ਅਜੇ ਤਕ ਸ਼ਰਤੀਪੂਰਤੀ ਪੋਟਰਲ 'ਤੇ 1.67 ਲੱਖ ਏਕੜ ਖੇਤਰ ਦੀ ਸੂਚਨਾ ਦਿੱਤੀ ਗਈ ਹੈ। ਉਨ੍ਹਾਂ ਨੇ ਸਬੰਧਤ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਕਿ ਪੋਟਰਲ 'ਤੇ ਪ੍ਰਾਪਤ ਖੇਤਰ ਦੀ ਤਸਦੀਕ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪੇਂਡੂ ਖੇਤਰਾਂ, ਸਥਾਨਕ ਸਰਕਾਰਾਂ, ਪੰਚਾਇਤੀ ਰਾਜ ਸੰਸਥਾਵਾਂ, ਜਨਤਕ ਥਾਂਵਾਂ ਅਤੇ ਸਰਕਾਰੀ ਦਫਤਰਾਂ ਵਿਚ ਸਵੱਛਤਾ ਨੂੰ ਪ੍ਰੋਤਸਾਹਨ ਦੇਣ ਦੇ ਮੰਤਵ ਨਾਲ ਸਵੱਛ ਹਰਿਆਣਾ ਮਿਸ਼ਨ ਦੇ ਤਹਿਤ 31 ਜਨਵਰੀ, 2025 ਤਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਮੀਟਿੰਗ ਵਿਚ ਮੁੱਖ ਸਕੱਤਰ ਡਾ.ਵਿਵੇਕ ਜੋਸ਼ੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸਭਿਆਚਾਰਕ ਵਿਭਾਗ ਦੇ ਡਾਇਰੈਕਟਰ ਜਰਨਲ ਕੇ.ਮਕਰੰਦ ਪਾਂਡੂਰੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰ ਵੀ ਹਾਜ਼ਿਰ ਰਹੇ।
Get all latest content delivered to your email a few times a month.