ਤਾਜਾ ਖਬਰਾਂ
.
ਪਲਵਲ- ਹਰਿਆਣਾ ਦੇ ਪਲਵਲ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ ਹੈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ। ਕਰਾਸ ਫਾਇਰਿੰਗ ਕਾਰਨ ਦੋ ਬਦਮਾਸ਼ ਜ਼ਖਮੀ ਹੋ ਗਏ ਅਤੇ ਸੀਆਈਏ ਇੰਚਾਰਜ ਨੂੰ ਵੀ ਗੋਲੀ ਲੱਗ ਗਈ, ਪਰ ਬੁਲੇਟ ਪਰੂਫ਼ ਜੈਕਟ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਪੁਲਸ ਨੇ ਜ਼ਖਮੀ ਬਦਮਾਸ਼ਾਂ ਨੂੰ ਨਲਹਾਰ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਹੈ, ਜਦਕਿ ਉਨ੍ਹਾਂ ਦੇ ਦੋ ਸਾਥੀ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ।
ਹਾਲ ਹੀ 'ਚ ਫੜੇ ਗਏ ਦੋਸ਼ੀਆਂ 'ਚੋਂ ਇਕ ਦਾ ਪਲਵਲ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਉਸਦੇ ਖਿਲਾਫ ਥਾਣਾ ਹਸਨਪੁਰ 'ਚ ਮਾਮਲਾ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਦੋਸ਼ੀ ਸ਼ਿਕਾਇਤਕਰਤਾਵਾਂ ਦਾ ਕਤਲ ਕਰਨ ਪਹੁੰਚੇ ਸਨ। ਇਸ ਤੋਂ ਪਹਿਲਾਂ ਹੀ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਇਨ੍ਹਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁਲੀਸ ਨੇ ਦੋ ਦੇਸੀ ਪਿਸਤੌਲ, ਪੰਜ ਕਾਰਤੂਸ, ਤਿੰਨ ਗੋਲੀਆਂ ਦੇ ਖੋਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਨ੍ਹਾਂ ਦੋਵਾਂ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਫਿਰੌਤੀ ਆਦਿ ਦੇ 32 ਕੇਸ ਦਰਜ ਹਨ।
Get all latest content delivered to your email a few times a month.