IMG-LOGO
ਹੋਮ ਰਾਸ਼ਟਰੀ: PM ਮੋਦੀ ਨੇ ਦਿੱਲੀ 'ਚ 'ਨਮੋ ਭਾਰਤ' ਟ੍ਰੇਨ ਨੂੰ ਦਿਖਾਈ...

PM ਮੋਦੀ ਨੇ ਦਿੱਲੀ 'ਚ 'ਨਮੋ ਭਾਰਤ' ਟ੍ਰੇਨ ਨੂੰ ਦਿਖਾਈ ਹਰੀ ਝੰਡੀ, ਖੁਦ ਟਿਕਟ ਖਰੀਦੀ, ਬੱਚਿਆਂ ਨਾਲ ਕੀਤੀਮੁਲਾਕਾਤ

Admin User - Jan 05, 2025 01:25 PM
IMG

.

ਨਵੀਂ ਦਿੱਲੀ-  ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਐਤਵਾਰ ਨੂੰ ਰਾਜਧਾਨੀ ਵਿੱਚ 12,200 ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਜਾ ਰਹੇ ਹਨ। ਪਿਛਲੇ 3 ਦਿਨਾਂ 'ਚ ਦਿੱਲੀ 'ਚ ਮੋਦੀ ਦਾ ਇਹ ਤੀਜਾ ਪ੍ਰੋਗਰਾਮ ਹੈ।

ਅੱਜ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਾਹਿਬਾਬਾਦ ਤੋਂ ਨਿਊ ਅਸ਼ੋਕ ਨਗਰ ਤੱਕ ਦਿੱਲੀ-ਗਾਜ਼ੀਆਬਾਦ-ਮੇਰਠ 'ਨਮੋ ਭਾਰਤ' ਕੋਰੀਡੋਰ ਦੇ ਸੈਕਸ਼ਨ ਦਾ ਉਦਘਾਟਨ ਕੀਤਾ। ਇਸ 13 ਕਿਲੋਮੀਟਰ ਲੰਬੇ ਰਸਤੇ ਨੂੰ 4600 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਦਿੱਲੀ ਦਾ ਪਹਿਲਾ 'ਨਮੋ ਭਾਰਤ' ਕਨੈਕਟੀਵਿਟੀ ਹੈ, ਜੋ ਮੇਰਠ ਨੂੰ ਜੋੜੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਰੈਪਿਡ ਟਰੇਨ 'ਚ ਸਵਾਰ ਹੋਣ ਤੋਂ ਪਹਿਲਾਂ ਟਿਕਟ ਕਾਊਂਟਰ ਤੋਂ ਖੁਦ ਟਿਕਟ ਖਰੀਦੀ। ਉਨ੍ਹਾਂ ਨੇ ਆਪਣੇ ਮੋਬਾਈਲ ਦੇ QR ਕੋਡ ਰਾਹੀਂ ਭੁਗਤਾਨ ਕੀਤਾ। ਇਸ ਤੋਂ ਬਾਅਦ ਉਹ ਟਰੇਨ 'ਚ ਸਕੂਲੀ ਬੱਚਿਆਂ ਨੂੰ ਮਿਲੇ।

ਇਸ ਤੋਂ ਬਾਅਦ ਮੋਦੀ ਲਗਭਗ 1,200 ਕਰੋੜ ਰੁਪਏ ਦੀ ਲਾਗਤ ਨਾਲ ਜਨਕਪੁਰੀ-ਕ੍ਰਿਸ਼ਨਾ ਪਾਰਕ ਵਿਚਕਾਰ ਦਿੱਲੀ ਮੈਟਰੋ ਫੇਜ਼-4 ਦੇ 2.8 ਕਿਲੋਮੀਟਰ ਲੰਬੇ ਸੈਕਸ਼ਨ ਦਾ ਉਦਘਾਟਨ ਵੀ ਕਰਨਗੇ। ਇਹ ਦਿੱਲੀ ਮੈਟਰੋ ਫੇਜ਼-4 ਦਾ ਪਹਿਲਾ ਉਦਘਾਟਨ ਹੋਵੇਗਾ। ਪ੍ਰਧਾਨ ਮੰਤਰੀ ਦਿੱਲੀ ਮੈਟਰੋ ਫੇਜ਼-4 ਦੇ 26.5 ਕਿਲੋਮੀਟਰ ਲੰਬੇ ਰਿਠਾਲਾ-ਕੁੰਡਲੀ ਸੈਕਸ਼ਨ ਦਾ ਨੀਂਹ ਪੱਥਰ ਰੱਖਣਗੇ, ਜਿਸ 'ਤੇ ਲਗਭਗ 6,230 ਕਰੋੜ ਰੁਪਏ ਦੀ ਲਾਗਤ ਆਵੇਗੀ।

ਮੈਟਰੋ ਪ੍ਰੋਜੈਕਟ ਤੋਂ ਬਾਅਦ, ਪ੍ਰਧਾਨ ਮੰਤਰੀ ਨਵੀਂ ਦਿੱਲੀ ਦੇ ਰੋਹਿਣੀ ਵਿੱਚ ਕੇਂਦਰੀ ਆਯੁਰਵੇਦ ਖੋਜ ਸੰਸਥਾ (ਸੀ.ਏ.ਆਰ.ਆਈ.) ਲਈ ਇੱਕ ਨਵੀਂ ਅਤਿ-ਆਧੁਨਿਕ ਇਮਾਰਤ ਦਾ ਨੀਂਹ ਪੱਥਰ ਵੀ ਰੱਖਣਗੇ, ਜਿਸਦੀ ਉਸਾਰੀ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ। 185 ਕਰੋੜ ਇਸ ਤੋਂ ਬਾਅਦ ਉਹ ਜਾਪਾਨੀ ਪਾਰਕ ਵਿੱਚ ਜਨ ਸਭਾ ਕਰਨਗੇ।

ਇਸ ਤੋਂ ਪਹਿਲਾਂ 3 ਜਨਵਰੀ ਨੂੰ ਮੋਦੀ ਨੇ ਦਿੱਲੀ 'ਚ 4500 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ। 4 ਜਨਵਰੀ ਨੂੰ ਪ੍ਰਧਾਨ ਮੰਤਰੀ ਨੇ ਭਾਰਤ ਮੰਡਪਮ ਵਿਖੇ ਗ੍ਰਾਮੀਣ ਭਾਰਤ ਉਤਸਵ ਦਾ ਉਦਘਾਟਨ ਕੀਤਾ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.