ਤਾਜਾ ਖਬਰਾਂ
.
ਸੋਮਵਾਰ ਨੂੰ ਅਸਮ ਦੇ ਦੀਮਾ ਹਸਾਓ ਜ਼ਿਲੇ 'ਚ 300 ਫੁੱਟ ਡੂੰਘੀ ਕੋਲੇ ਦੀ ਖਾਨ 'ਚ ਅਚਾਨਕ ਪਾਣੀ ਭਰ ਗਿਆ। ਮੁਲਾਜ਼ਮਾਂ ਅਨੁਸਾਰ 15 ਦੇ ਕਰੀਬ ਮਜ਼ਦੂਰ ਖਾਨ ਵਿੱਚ ਫਸੇ ਹੋਏ ਹਨ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਹ ਘਟਨਾ ਜ਼ਿਲ੍ਹੇ ਦੇ ਉਮਰਾਂਗਸੋ ਦੇ 3 ਕਿਲੋ ਖੇਤਰ ਵਿੱਚ ਸਥਿਤ ਅਸਮ ਕੋਲਾ ਖਾਨ ਵਿੱਚ ਵਾਪਰੀ। ਰਿਪੋਰਟਾਂ ਮੁਤਾਬਕ ਇਹ ਰੈਟ ਮਾਈਨਰ ਵਾਲਿਆਂ ਦੀ ਖਾਨ ਹੈ। ਪਾਣੀ ਦਾ ਪੱਧਰ 100 ਫੁੱਟ ਦੇ ਕਰੀਬ ਹੈ। ਦੋ ਮੋਟਰ ਪੰਪਾਂ ਦੀ ਮਦਦ ਨਾਲ ਪਾਣੀ ਕੱਢਿਆ ਜਾ ਰਿਹਾ ਹੈ।
ਅਸਾਮ ਦੇ ਸੀਐਮ ਹਿਮੰਤ ਬਿਸਵਾ ਸਰਮਾ ਨੇ ਆਪਣੇ ਸ਼ੋਸਲ ਮੀਡੀਆ ਅਕਾਊੰਟ 'ਤੇ ਪੋਸਟ ਵਿੱਚ ਕਿਹਾ - ਉਮਰੰਗਸੋ ਵਿੱਚ ਕੋਲੇ ਦੀ ਖਾਨ ਵਿੱਚ ਮਜ਼ਦੂਰ ਫਸੇ ਹੋਏ ਹਨ। ਜ਼ਿਲ੍ਹਾ ਕਲੈਕਟਰ, ਐਸਪੀ ਅਤੇ ਮੇਰੇ ਸਹਿਯੋਗੀ ਕੌਸ਼ਿਕ ਰਾਏ ਮੌਕੇ 'ਤੇ ਪਹੁੰਚ ਰਹੇ ਹਨ। ਬਚਾਅ ਮੁਹਿੰਮ 'ਚ ਫੌਜ ਤੋਂ ਮਦਦ ਮੰਗੀ ਗਈ ਹੈ। SDRF ਅਤੇ NDRF ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।
ਦੀਮਾ ਹਸਾਓ ਜ਼ਿਲੇ ਦੇ ਐੱਸਪੀ ਮਯੰਕ ਝਾਅ ਨੇ ਕਿਹਾ ਕਿ ਖਾਣ 'ਚ ਕਈ ਮਜ਼ਦੂਰਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਚਸ਼ਮਦੀਦਾਂ ਦੇ ਬਿਆਨ ਮੁਤਾਬਕ ਖਾਣ 'ਚ ਅਚਾਨਕ ਪਾਣੀ ਆ ਗਿਆ। ਇਸ ਕਾਰਨ ਮਜ਼ਦੂਰ ਖਾਣ ਵਿੱਚੋਂ ਬਾਹਰ ਨਹੀਂ ਆ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਐਮਰਜੈਂਸੀ ਰਿਸਪਾਂਸ ਟੀਮ, ਸਥਾਨਕ ਅਧਿਕਾਰੀਆਂ ਅਤੇ ਮਾਈਨਿੰਗ ਮਾਹਿਰਾਂ ਦੀਆਂ ਟੀਮਾਂ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਖਾਣ ਵਿੱਚ ਫਸੇ ਮਜ਼ਦੂਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
Get all latest content delivered to your email a few times a month.