ਤਾਜਾ ਖਬਰਾਂ
.
ਛੱਤੀਸਗੜ੍ਹ - ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਨਕਸਲੀਆਂ ਨੇ ਜਵਾਨਾਂ ਨੂੰ ਲਿਜਾ ਰਹੇ ਵਾਹਨ 'ਤੇ ਆਤੰਕੀ ਹਮਲਾ ਕਰਕੇ ਵਾਹਨ ਨੂੰ ਉਡਾ ਦਿੱਤਾ। ਹਮਲੇ ਵਿੱਚ ਦਾਂਤੇਵਾੜਾ ਡੀਆਰਜੀ ਦੇ 8 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਇੱਕ ਡਰਾਈਵਰ ਦੀ ਵੀ ਮੌਤ ਹੋ ਗਈ ਹੈ। ਆਈਜੀ ਬਸਤਰ ਰੇਂਜ ਸੁੰਦਰਰਾਜ ਪੀ ਨੇ ਦੱਸਿਆ ਕਿ ਬੀਜਾਪੁਰ ਤੋਂ ਸੰਯੁਕਤ ਅਪਰੇਸ਼ਨ ਪਾਰਟੀ ਅਪਰੇਸ਼ਨ ਪੂਰਾ ਕਰਕੇ ਵਾਪਸ ਪਰਤ ਰਹੀ ਸੀ। ਸੋਮਵਾਰ ਦੁਪਹਿਰ ਕਰੀਬ 2:15 ਵਜੇ ਬੀਜਾਪੁਰ ਹੈੱਡਕੁਆਰਟਰ ਤੋਂ ਕਰੀਬ 40 ਕਿਲੋਮੀਟਰ ਦੂਰ ਅੰਬੇਲੀ ਪਿੰਡ ਨੇੜੇ ਨਕਸਲੀਆਂ ਨੇ ਆਈਈਡੀ ਧਮਾਕਾ ਕੀਤਾ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੜਕ 'ਤੇ ਕਰੀਬ 10 ਫੁੱਟ ਡੂੰਘਾ ਟੋਆ ਬਣ ਗਿਆ ਅਤੇ ਵਾਹਨ ਦੇ ਟੁਕੜੇ-ਟੁਕੜੇ ਹੋ ਗਏ। ਗੱਡੀ ਦੇ ਕੁਝ ਹਿੱਸੇ 30 ਫੁੱਟ ਦੂਰ 25 ਫੁੱਟ ਦੀ ਉਚਾਈ 'ਤੇ ਇਕ ਦਰੱਖਤ 'ਤੇ ਮਿਲੇ ਹਨ।
Get all latest content delivered to your email a few times a month.