ਤਾਜਾ ਖਬਰਾਂ
.
ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੁਣ ਅਗਲੇ ਹਫਤੇ ਕਦੇ ਵੀ ਹੋ ਸਕਦਾ ਹੈ। ਵੈਸੇ ਜਿਹੜੀ ਜਾਣਕਾਰੀ ਮਿਲ ਰਹੀ ਹੈ, ਉਸ ਵਿਚ ਛੇ ਜਾਂ ਸੱਤ ਜਨਵਰੀ ਨੂੰ ਇਸਦਾ ਐਲਾਨ ਹੋ ਸਕਦਾ ਹੈ। ਨਾਲ ਹੀ ਚੋਣਾਂ ਵੀ 12 ਫਰਵਰੀ ਦੇ ਆਸਪਾਸ ਕਰਾਈਆਂ ਜਾ ਸਕਦੀਆਂ ਹਨ। ਚੋਣ ਕਮਿਸ਼ਨ ਨੇ ਇਸਨੂੰ ਲੈ ਕੇ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਕਮਿਸ਼ਨ ਨੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਚੋਣ ਤਿਆਰੀਆਂ ਬਾਰੇ ਬੈਠਕ ਕੀਤੀ। ਮੰਨਿਆ ਜਾ ਰਿਹਾ ਹੈ ਕਿ ਛੇ ਜਨਵਰੀ ਨੂੰ ਅੰਤਿਮ ਵੋਟਰ ਸੂਚੀ ਦੇ ਪ੍ਰਕਾਸ਼ਨ ਦੇ ਬਾਅਦ ਕਮਿਸ਼ਨ ਕਦੇ ਵੀ ਇਸਦਾ ਐਲਾਨ ਕਰ ਸਕਦਾ ਹੈ।
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਵੈਸੇ ਵੀ ਚੋਣ ਕਮਿਸ਼ਨ 18 ਫਰਵਰੀ ਤੋਂ ਪਹਿਲਾਂ ਖਤਮ ਕਰਨਾ ਚਾਹੁੰਦਾ ਹੈ ਕਿਉਂਕਿ 18ਫਰਵਰੀ ਨੂੰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਰਿਟਾਇਰ ਹੋ ਰਹੇ ਹਨ। ਅਜਿਹੇ ’ਚ ਉਹ ਆਪਣੀ ਦੇਖਰੇਖ ’ਚ ਇਸ ਚੋਣ ਨੂੰ ਕਰਾਉਣ ਦੀ ਤਿਆਰੀ ’ਚ ਹਨ•। ਕਮਿਸ਼ਨ ਨਾਲ ਜੁੜੇ ਸੂਤਰਾਂ ਦੇ ਮੁਤਾਬਕ, ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਤੱਕ ਹੈ, ਅਜਿਹੇ ’ਚ ਚੋਣਾਂ ਨੂੰ 18 ਫਰਵਰੀ ਦੇ ਬਾਅਦ ਹੀ ਕਰਾਇਆ ਜਾ ਸਕਦਾ ਹੈ, ਪਰ ਮੁੱਖ ਚੋਣ ਕਮਿਸ਼ਨਰ ਦੀ ਰਿਟਾਇਰਮੈਂਟ ਨੂੰ ਦੇਖਦੇ ਹੋਏ ਹੁਣ ਇਸਨੂੰ 18 ਫਰਵਰੀ ਤੋਂ ਪਹਿਲਾਂ ਕਰਾਇਆ ਜਾਏਗਾ। ਜ਼ਿਕਰਯੋਗ ਹੈ ਕਿ 2020 ’ਚ ਵੀ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਛੇ ਜਨਵਰੀ ਨੂੰ ਹੋਇਆ ਸੀ।
ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਹੋਣ ਵਾਲੀਆਂ ਇਨ੍ਹਾਂ ਚੋਣਾਂ ਨੂੰ ਕਮਿਸ਼ਨ ਇਸ ਲਈ ਵੀ ਛੇਤੀ ਕਰਾਉਣ ਦੇ ਹੱਕ ’ਚ ਹੈ ਕਿਉਂਕਿ ਇੱਥੋਂ ਦਾ ਸਿਆਸੀ ਮੈਦਾਨ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸੱਜ ਚੁੱਕਿਆ ਹੈ। ਆਪ ਤੇ ਕਾਂਗਰਸ ਨੇ ਆਪਣੇ ਜ਼ਿਆਦਾਤਰ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਭਾਜਪਾ ਵੀ ਅਗਲੇ ਇਕ-ਦੋ ਦਿਨਾਂ ’ਚ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ। ਦਿੱਲੀ ਵਿਧਾਨ ਸਭਾ ’ਚ ਚੋਣ ਮੁਕਾਬਲਾ ਇਨ੍ਹਾਂ ਤਿੰਨਾਂ ਪਾਰਟੀਆਂ ’ਚ ਹੈ। ਦਿੱਲੀ ਦੀ ਵੋਟਰ ਸੂਚੀ ਨੂੰ ਲੈ ਕੇ ਵੀ ਪਿਛਲੇ ਦਿਨੀਂ ਸਿਆਸੀ ਟਕਰਾਅ ਦੇਖਣ ਨੂੰ ਮਿਲਿਆ ਸੀ।
Get all latest content delivered to your email a few times a month.