ਤਾਜਾ ਖਬਰਾਂ
.
ਦਿੱਲੀ-NCR ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਤੋਂ ਬਾਅਦ ਗ੍ਰੇਪ-3 ਨੂੰ ਹਟਾ ਦਿੱਤਾ ਗਿਆ ਹੈ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਵੀ ਗ੍ਰੇਪ-3 ਨਾਲ ਸਬੰਧਤ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। CAQM ਨੇ AQI ਪੱਧਰ ਵਧਣ ਤੋਂ ਬਾਅਦ 3 ਜਨਵਰੀ ਨੂੰ ਗ੍ਰੇਪ-3 ਪਾਬੰਦੀਆਂ ਲਗਾਈਆਂ ਸਨ। ਦਰਅਸਲ, 3 ਜਨਵਰੀ ਨੂੰ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ ਸੀ, ਜਿਸ ਤੋਂ ਬਾਅਦ ਕਮਿਸ਼ਨ ਨੇ ਗ੍ਰੇਪ-3 ਲਾਗੂ ਕੀਤਾ ਗਿਆ। ਇਹ ਪਾਬੰਦੀਆਂ ਅਗਲੇ ਦਿਨ ਵੀ ਲਾਗੂ ਕਰ ਦਿੱਤੀਆਂ ਗਈਆਂ ਸਨ, ਪਰ ਹੁਣ ਪਿਛਲੇ ਦੋ ਦਿਨਾਂ ਤੋਂ ਤੇਜ਼ ਹਵਾ ਚੱਲ ਰਹੀ ਹੈ ਜਿਸ ਕਾਰਨ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਜਿਵੇਂ ਹੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ, ਕਮਿਸ਼ਨ ਨੇ ਗ੍ਰੇਪ-3 ਤੇ ਇਸ ਨਾਲ ਸਬੰਧਤ ਪਾਬੰਦੀਆਂ ਨੂੰ ਹਟਾ ਦਿੱਤਾ।
ਗ੍ਰੇਪ-3 ਲਾਗੂ ਹੋਣ ਤੋਂ ਬਾਅਦ ਦਿੱਲੀ- NCR ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹੋ ਗਈਆਂ ਹਨ। ਇਨ੍ਹਾਂ ਵਿਚ ਡੀਜ਼ਲ ਵਾਹਨਾਂ ‘ਤੇ ਪਾਬੰਦੀ ਹੈ। ਨਿਰਮਾਣ ਕਾਰਜਾਂ ‘ਤੇ ਪੂਰਨ ਪਾਬੰਦੀ, ਪੰਜਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਕਰਨ ਜਾਂ ਆਨਲਾਈਨ ਮੋਡ ‘ਤੇ ਕਲਾਸਾਂ ਚਲਾਉਣ ਦਾ ਫੈਸਲਾ, ਦਿੱਲੀ ‘ਚ ਗੈਰ-ਇਲੈਕਟ੍ਰਿਕ ਅਤੇ ਗੈਰ-ਸੀਐੱਨਜੀ ਡੀਜ਼ਲ ਵਾਹਨਾਂ ‘ਤੇ ਪਾਬੰਦੀ ਵਰਗੀਆਂ ਪਾਬੰਦੀਆਂ ਲਾਗੂ ਹੋ ਗਈਆਂ ਹਨ। ਹਾਲਾਂਕਿ ਹੁਣ ਇਹ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।
ਦਿੱਲੀ-ਐੱਨਸੀਆਰ ‘ਚ ਐਤਵਾਰ ਨੂੰ ਸੰਘਣੀ ਧੁੰਦ ਛਾਈ ਰਹੀ। ਇਸ ਤੋਂ ਇਲਾਵਾ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ‘ਤੇ ਸੀ, ਪਰ ਸ਼ਨੀਵਾਰ ਸ਼ਾਮ ਤੋਂ ਹੀ ਹਵਾ ਚੱਲਣੀ ਸ਼ੁਰੂ ਹੋ ਗਈ। ਜਿਸ ਕਾਰਨ ਧੁੰਦ ਵੀ ਕਾਫੀ ਹੱਦ ਤੱਕ ਕਾਬੂ ਵਿੱਚ ਰਹੀ ਅਤੇ ਹਵਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਦੇਖਣ ਨੂੰ ਮਿਲਿਆ। ਅੱਜ ਮੌਸਮ ਸਾਫ਼ ਨਜ਼ਰ ਆ ਰਿਹਾ ਹੈ।
Get all latest content delivered to your email a few times a month.