ਤਾਜਾ ਖਬਰਾਂ
.
ਕੇਂਦਰੀ ਟੈਕਸਟਾਈਲ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਟੈਕਸਟਾਈਲ ਮੰਤਰਾਲਾ 2030 ਤੱਕ ਉਦਯੋਗ ਨੂੰ 300 ਬਿਲੀਅਨ ਡਾਲਰ ਤੱਕ ਪਹੁੰਚਾਉਣ ਅਤੇ ਟੈਕਸਟਾਈਲ ਵੈਲਿਊ ਚੇਨ ਵਿੱਚ 6 ਕਰੋੜ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਵਿੱਚ ਮਦਦ ਕਰਨ ਲਈ ਵਚਨਬੱਧ ਹੈ। ਉਪਰੋਕਤ ਸ਼ਬਦ ਕੱਪੜਾ ਮੰਤਰੀ ਸਿੰਘ ਨੇ ਪੱਛਮੀ ਬੰਗਾਲ ਦੇ ਫੁਲੀਆ, ਨਦੀਆ ਵਿਖੇ ਇੰਡੀਅਨ ਇੰਸਟੀਚਿਊਟ ਆਫ ਹੈਂਡਲੂਮ ਟੈਕਨਾਲੋਜੀ ਦੇ ਨਵੇਂ ਸਥਾਈ ਕੈਂਪਸ ਦਾ ਉਦਘਾਟਨ ਕਰਨ ਸਮੋਂ ਕਹੇ।
ਸੰਸਥਾ ਦਾ ਨਵਾਂ ਕੈਂਪਸ 75.95 ਕਰੋੜ ਰੁਪਏ ਦੀ ਲਾਗਤ ਨਾਲ 5.38 ਏਕੜ ਰਕਬੇ 'ਤੇ ਅਤਿ-ਆਧੁਨਿਕ ਤਕਨੀਕ ਨਾਲ ਬਣਾਇਆ ਗਿਆ ਹੈ । ਇਮਾਰਤ ਵਿੱਚ ਸਮਾਰਟ ਕਲਾਸਰੂਮ, ਡਿਜੀਟਲ ਲਾਇਬ੍ਰੇਰੀ ਅਤੇ ਆਧੁਨਿਕ ਅਤੇ ਚੰਗੀ ਤਰ੍ਹਾਂ ਲੈਸ ਟੈਸਟਿੰਗ ਲੈਬਾਰਟਰੀਆਂ ਸਮੇਤ ਆਧੁਨਿਕ ਬੁਨਿਆਦੀ ਸਹੂਲਤਾਂ ਹਨ।
Get all latest content delivered to your email a few times a month.