ਤਾਜਾ ਖਬਰਾਂ
.
ਨਵੀ ਦਿੱਲੀ- ਦਿੱਲੀ ਦੇ ਉਪ ਰਾਜਪਾਲ (ਐਲਜੀ) ਵਿਨੇ ਕੁਮਾਰ ਸਕਸੈਨਾ ਨੇ ਸੋਮਵਾਰ ਨੂੰ ਮੁੱਖ ਮੰਤਰੀ ਆਤਿਸ਼ੀ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਢਾਈ ਸਾਲ ਦੇ ਕਾਰਜਕਾਲ 'ਚ ਪਹਿਲੀ ਵਾਰ ਮੁੱਖ ਮੰਤਰੀ ਨੂੰ ਕੰਮ ਕਰਦੇ ਦੇਖਿਆ ਹੈ। ਤੁਹਾਡੇ ਤੋਂ ਪਹਿਲਾਂ ਮੁੱਖ ਮੰਤਰੀ (ਅਰਵਿੰਦ ਕੇਜਰੀਵਾਲ) ਕੋਲ ਇੱਕ ਵੀ ਵਿਭਾਗ ਨਹੀਂ ਸੀ, ਜਦੋਂ ਕਿ ਤੁਸੀਂ ਕਈ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਹੋ।
LG ਨੇ ਲਿਖਿਆ ਕਿ ਕੁਝ ਦਿਨ ਪਹਿਲਾਂ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਨੇ ਜਨਤਕ ਤੌਰ 'ਤੇ ਤੁਹਾਨੂੰ ਅਸਥਾਈ ਅਤੇ ਕੰਮ ਚਲਾਉ ਮੁੱਖ ਮੰਤਰੀ ਕਿਹਾ ਸੀ। ਮੈਨੂੰ ਇਹ ਬਹੁਤ ਅਪਮਾਨਜਨਕ ਲੱਗਦਾ ਹੈ ਅਤੇ ਮੈਂ ਇਸ ਤੋਂ ਦੁਖੀ ਹਾਂ। ਇਹ ਨਾ ਸਿਰਫ਼ ਤੁਹਾਡਾ, ਸਗੋਂ ਭਾਰਤ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਵਜੋਂ ਮੇਰਾ ਵੀ ਅਪਮਾਨ ਹੈ ਜਿਸਨੇ ਤੁਹਾਨੂੰ ਨਿਯੁਕਤ ਕੀਤਾ ਹੈ।
LG ਦੇ ਪੱਤਰ 'ਤੇ ਸੀਐਮ ਆਤਿਸ਼ੀ ਨੇ ਜਵਾਬ ਦਿਤਾ ਤੇ ਕਿ ਕਿਹਾ- ਗੰਦੀ ਰਾਜਨੀਤੀ ਕਰਨ ਦੀ ਬਜਾਏ ਤੁਹਾਨੂੰ ਦਿੱਲੀ ਦੀ ਬਿਹਤਰੀ 'ਤੇ ਧਿਆਨ ਦੇਣਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਨੇ ਸਾਢੇ ਨੌਂ ਸਾਲ ਦਿੱਲੀ ਦੀ ਬਿਹਤਰੀ ਲਈ ਕੰਮ ਕੀਤਾ। ਮੈਂ ਅਰਵਿੰਦ ਕੇਜਰੀਵਾਲ ਦੇ ਦਰਸਾਏ ਮਾਰਗ 'ਤੇ ਸਰਕਾਰ ਚਲਾ ਰਹੀ ਹਾਂ। ਆਤਿਸ਼ੀ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਨੂੰ ਵਾਰ-ਵਾਰ ਜਿਤਾਇਆ। ਤੁਸੀਂ ਮਹਿਲਾ ਸਨਮਾਨ ਯੋਜਨਾ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਹਨ, ਇੱਕ ਔਰਤ ਹੋਣ ਦੇ ਨਾਤੇ ਮੈਂ ਨਿੱਜੀ ਤੌਰ 'ਤੇ ਦੁਖੀ ਹਾਂ।
Get all latest content delivered to your email a few times a month.