ਤਾਜਾ ਖਬਰਾਂ
.
ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਸੰਘਣੀ ਧੁੰਦ ਹੋਣ ਨਾਲ ਇਸ ਖੇਤਰ ’ਚ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ ’ਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕੋੀ ਵੀ ਨਵਾਂ ਕਦਮ ਚੁੱਕੇ ਜਾਣ ਦੇ ਸੰਕੇਤ ਤਾਂ ਨਹੀਂ ਦਿੱਤੇ, ਪਰ ਹਵਾਈ ਕੰਪਨੀਆਂ ਨੂੰ ਯਾਦ ਦਿਵਾਇਆ ਗਿਆ ਹੈ ਕਿ ਗਾਹਕਾਂ ਨੂੰ ਸਮੇਂ ’ਤੇ ਉਡਾਣ ਰੱਦ ਹੋਣ ਦੀ ਸੂਚਨਾ ਦੇਣ ਤੇ ਤਿੰਨ ਘੰਟਿਆਂ ਤੋਂ ਜ਼ਿਆਦਾ ਦੇਰੀ ਹੋਵੇ ਤਾਂ ਰੱਦ ਕਰੋ। ਲੇਟ ਹੋ ਰਹੇ ਜਹਾਜ਼ਾਂ ’ਚ ਯਾਤਰੀਆਂ ਨੂੰ 90 ਮਿੰਟਾਂ ਤੋਂ ਜ਼ਿਆਦਾ ਦੇਰੀ ਤੱਕ ਨਹੀਂ ਬਿਠਾਉਣ ਦਾ ਨਿਰਦੇਸ਼ ਖਾਸ ਤੌਰ ’ਤੇ ਦਿੱਤਾ ਗਿਆ ਹੈ।
ਵੈਸੇ ਇਹ ਸਵਾਲ ਅਹਿਮ ਹੈ ਕਿ ਤਿੰਨ ਘੰਟੇ ਪਹਿਲਾਂ ਉਡਾਣ ਰੱਦ ਕਰਨ ਨਾਲ ਯਾਤਰੀਆਂ ਨੂੰ ਕਿਵੇਂ ਸਹੂਲਤ ਹੋਵੇਗੀ, ਕਿਉਂਕਿ ਯਾਤਰੀ ਕਾਫ਼ੀ ਸਮੇਂ ਪਹਿਲਾਂ ਘਰ ਤੋਂ ਨਿਕਲ ਪੈਂਦਾ ਹੈ। ਹਵਾਈ ਕੰਪਨੀਆਂ ਨੂੰ ਬਦਲਵੀਂ ਵਿਵਸਥਾ ਕਰਨ ਨੂੰ ਵੀਨਹੀਂ ਕਿਹਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨਿਰਦੇਸ਼ਾਂ ਨਾਲ ਧੁੰਦ ਨਾਲ ਦੇਰੀ ਹੋਣ ਦੀ ਮੂਲ ਸਮੱਸਿਆ ਦਾ ਹੱਲ ਤਾਂ ਨਹੀਂ ਹੋਵੇਗਾ, ਪਰ ਯਾਤਰੀਆਂ ਨੂੰ ਸਮੇਂ ਰਹਿੰਦੇ ਜਾਣਕਾਰੀ ਮਿਲਣ ਨਾਲ ਉਨ੍ਹਾਂ ਦੀ ਸਮੱਸਿਆ ਘੱਟ ਜ਼ਰੂਰ ਹੋ ਸਕਦੀ ਹੈ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਕਿਸੇ ਵੀ ਉਡਾਣ ਨੂੰ ਤਿੰਨ ਘੰਟਿਆਂ ਤੋਂ ਪਹਿਲਾਂ ਰੱਦ ਕਰਨਾ ਸਹੀ ਨਹੀਂ ਰਹਿੰਦਾ। ਕਈ ਵਾਰੀ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਧੁੰਦ ਦੋ-ਤਿੰਨ ਘੰਟੇ ’ਚ ਖਤਮ ਹੋ ਜਾਂਦੀ ਹੈ ਤੇ ਉਡਾਣਾਂ ਨੂੰ ਚਾਲੂ ਕਰਨਾ ਆਸਾਨ ਹੋ ਜਾਂਦਾ ਹੈਤੇ ਉਡਾਣਾਂ ਨੂੰ ਚਾਲੂ ਕਰਨਾ ਆਸਾਨ ਹੋ ਜਾਂਦਾ ਹੈ। ਨਾਲ ਹੀ ਪੂਰੇ ਹਵਾਬਾ਼ਜ਼ੀ ਖੇਤਰ ਦਾ ਅਰਥਚਾਰਾ ਦਾ ਵੀ ਖਿਆਲ ਰੱਖਣਾ ਪੈਂਦਾ ਹੈ।
Get all latest content delivered to your email a few times a month.