IMG-LOGO
ਹੋਮ ਪੰਜਾਬ: ਪੰਜਾਬ ਦੇ ਤਕਨੀਕੀ ਖੇਤਰ ਵਿੱਚ ਸਿੱਖਿਆ ਕ੍ਰਾਂਤੀ, ਆਈ.ਟੀ.ਆਈਜ਼. ‘ਚ ਦਾਖਲਿਆਂ...

ਪੰਜਾਬ ਦੇ ਤਕਨੀਕੀ ਖੇਤਰ ਵਿੱਚ ਸਿੱਖਿਆ ਕ੍ਰਾਂਤੀ, ਆਈ.ਟੀ.ਆਈਜ਼. ‘ਚ ਦਾਖਲਿਆਂ 'ਚ ਭਾਰੀ ਵਾਧਾ ਦਰਜ

Admin User - Dec 24, 2024 06:27 PM
IMG

.

ਚੰਡੀਗੜ੍ਹ, 24 ਦਸੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਕਿੱਤਾਮੁਖੀ ਸਿੱਖਿਆ ਦੇਣ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਯਤਨਾਂ ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਸਕਰਾਤਮਕ ਤਬਦੀਲੀਆਂ ਸਦਕੇ ਪੰਜਾਬ ਵਿੱਚ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ‘ਚ ਦਾਖਲਿਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦੇਖਣ ਨੂੰ ਮਿਲਿਆ।
ਉਦਯੋਗਿਕ ਖੇਤਰ ਵਿੱਚ ਵਧ ਰਹੀ ਮੰਗ ਦੇ ਮੱਦੇਨਜ਼ਰ, 2025 ਤੱਕ ਕੁੱਲ ਸੀਟਾਂ ਦੀ ਸੰਖਿਆ ਨੂੰ ਵਧਾ ਕੇ 52,000 ਤੱਕ ਕਰਨ ਨਾਲ ਇਸ ਸਾਲ ਸਰਕਾਰੀ ਆਈ.ਟੀ.ਆਈਜ਼ ਵਿੱਚ 25 ਫ਼ੀਸਦ ਸੀਟਾਂ ਦਾ ਵਾਧਾ ਕੀਤਾ ਗਿਆ ਹੈ। ਮੌਜੂਦਾ ਸੈਸ਼ਨ 2024-25 ਵਿੱਚ, 137 ਸਰਕਾਰੀ ਆਈ.ਟੀ.ਆਈਜ਼. ਵਿੱਚ 93.04 ਫ਼ੀਸਦ ਸੀਟਾਂ ਭਰੀਆਂ ਹਨ।
ਉਦਯੋਗਿਕ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਖਲਾਈ ਦੇਣ ਲਈ, ਉਦਯੋਗ ਖੇਤਰ ਦੇ ਸਹਿਯੋਗ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਸਿਖਲਾਈ ਦੀ ਦੋਹਰੀ ਪ੍ਰਣਾਲੀ (ਡੀ.ਐਸ.ਟੀ.) ਸ਼ੁਰੂ ਕੀਤੀ ਗਈ ਹੈ।
ਉਦਯੋਗ ਦੇ ਨੁਮਾਇੰਦਿਆਂ ਨਾਲ ਗੱਲਬਾਤ ਤੋਂ ਬਾਅਦ, ਤਕਨੀਕੀ ਸਿੱਖਿਆ ਤੇ ਸਿਖਲਾਈ ਵਿਭਾਗ ਨੇ 2022-23 ਅਕਾਦਮਿਕ ਸੈਸ਼ਨ ਵਿੱਚ 27 ਨਵੇਂ ਉਦਯੋਗ-ਮੁਖੀ ਕੋਰਸ, ਜਿਵੇਂ ਐਗਰੋ ਪ੍ਰੋਸੈਸਿੰਗ, ਬੇਕਰ ਅਤੇ ਕਨਫੈਕਸ਼ਨਰ, ਇਲੈਕਟ੍ਰੋਪਲੇਟਰ, ਸੋਲਰ ਟੈਕਨੀਸ਼ੀਅਨ, ਟੈਕਸਟਾਈਲ ਵੈੱਟ ਪ੍ਰੋਸੈਸਿੰਗ ਟੈਕਨੀਸ਼ੀਅਨ ਆਦਿ, ਸ਼ੁਰੂ ਕੀਤੇ ਹਨ।
ਵਿਭਾਗ ਨੇ ਐਮ.ਪੀ.ਐਲ.ਏ.ਡੀ. ਤਹਿਤ ਲੁਧਿਆਣਾ, ਪਟਿਆਲਾ, ਮੋਹਾਲੀ, ਸੁਨਾਮ ਅਤੇ ਮਾਣਕਪੁਰ ਸ਼ਰੀਫ ਵਿਖੇ ਪੰਜ ਸਰਕਾਰੀ ਆਈ.ਟੀ.ਆਈਜ਼ ਨੂੰ ਅਪਗ੍ਰੇਡ ਕੀਤਾ ਹੈ। ਇਸ ਤੋਂ ਇਲਾਵਾ ਵਿਭਾਗ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨਾਲ ਅਕਾਦਮਿਕ ਸਹਿਯੋਗ ਲਈ ਇੱਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਇਸ ਗੱਠਜੋੜ ਦਾ ਉਦੇਸ਼ ਐਚ.ਬੀ.ਸੀ.ਐਚ. ਐਂਡ ਆਰ.ਸੀ. ਵਿਖੇ ਪੌਲੀਟੈਕਨਿਕ ਆਈ.ਟੀ.ਆਈਜ਼ ਵਿਦਿਆਰਥੀਆਂ ਦੀ ਇੰਟਰਨਸ਼ਿਪ ਕਰਵਾਉਣਾ ਹੈ।
ਜ਼ਿਕਰਯੋਗ ਹੈ ਕਿ ਤਕਨੀਕੀ ਸਿੱਖਿਆ ਵਿਭਾਗ ਰਾਜ ਵਿੱਚ ਆਈ.ਟੀ.ਆਈਜ਼ ਨੂੰ ਹੋਰ ਮਜ਼ਬੂਤ ਅਤੇ ਅਪਗ੍ਰੇਡ ਕਰਨ ਲਈ ਨਿਵੇਸ਼ ਕਰਨ ਦੇ ਉਦੇਸ਼ ਨਾਲ ਉਦਯੋਗਾਂ ਨੂੰ ਆਕਰਸ਼ਿਤ ਕਰਨ ਵਿੱਚ ਸਫਲ ਰਿਹਾ ਹੈ। 23 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਵਿਸ਼ਵ ਬੈਂਕ ਦੀ ਸਹਾਇਤਾ ਪ੍ਰਾਪਤ ਪ੍ਰੋਜੈਕਟ ਸਟ੍ਰਾਈਵ ਅਧੀਨ ਅਪਗ੍ਰੇਡ ਕੀਤਾ ਗਿਆ ਹੈ। ਵਰਕਸ਼ਾਪਾਂ ਨੂੰ ਅਪਗ੍ਰੇਡ ਕਰਨ ਲਈ ਨਵੀਨਤਮ ਮਸ਼ੀਨਰੀ ਲੈਣ ਲਈ 12.72 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਰਾਜ ਵਿੱਚ 25 ਨਵੇਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਹੈ। ਵਿੱਤੀ ਸਾਲ 2023-24 ਵਿੱਚ ਸਿਵਲ ਕੰਮਾਂ 'ਤੇ 15 ਕਰੋੜ ਰੁਪਏ ਅਤੇ ਮਸ਼ੀਨਰੀ ਦੀ ਖਰੀਦ 'ਤੇ 1 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਵਿੱਤੀ ਸਾਲ 2024-25 ਵਿੱਚ ਵਿੱਤ ਵਿਭਾਗ ਵੱਲੋਂ 15 ਕਰੋੜ ਰੁਪਏ ਦੇ ਬਜਟ ਦਾ ਉਪਬੰਧ ਕੀਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.