IMG-LOGO
ਹੋਮ ਪੰਜਾਬ: ਹੁਸ਼ਿਆਰਪੁਰ 'ਚ ਚਾਈਨਾ ਡੋਰ ਨਾਲ ਵਾਪਰਿਆ ਹਾਦਸਾ, ਡੋਰ ਨਾਲ ਬੱਚੇ...

ਹੁਸ਼ਿਆਰਪੁਰ 'ਚ ਚਾਈਨਾ ਡੋਰ ਨਾਲ ਵਾਪਰਿਆ ਹਾਦਸਾ, ਡੋਰ ਨਾਲ ਬੱਚੇ ਦਾ ਗਲਾ ਵੱਢਿਆ

Admin User - Dec 25, 2024 09:40 PM
IMG

.

ਹੁਸ਼ਿਆਰਪੁਰ- ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਸਰੀਪੁਰ 'ਚ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ 'ਤੇ ਜਾ ਰਹੇ 3 ਸਾਲਾ ਬੱਚੇ ਨੂੰ ਚਾਈਨਾ ਡੋਰ ਨੇ ਆਪਣੀ ਲਪੇਟ 'ਚ ਲੈ ਲਿਆ ਹੈ । ਜਿਸ ਕਾਰਨ ਬੱਚੇ ਦਾ ਗਲਾ ਵੱਢਿਆ ਗਿਆ। ਬੱਚੇ ਨੂੰ ਜ਼ਖ਼ਮੀ ਹਾਲਤ ਵਿੱਚ ਦਸੂਹਾ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੂੰ ਬੱਚੇ ਦੀ ਗਰਦਨ ਵਿੱਚ ਡੂੰਘਾ ਕੱਟ ਲੱਗਣ ਕਾਰਨ ਚਾਰ ਟਾਂਕੇ ਲਗਾਉਣੇ ਪਏ। ਫਿਲਹਾਲ ਬੱਚਾ ਖਤਰੇ ਤੋਂ ਬਾਹਰ ਹੈ।

ਕੁਝ ਸਮੇਂ ਦੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਬੱਚੇ ਦੇ ਪਿਤਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ 3 ਸਾਲ ਦਾ ਹੈ। ਮੈਂ ਘਰ ਤੋਂ ਦਸੂਹਾ ਕਿਸੇ ਕੰਮ ਲਈ ਗਿਆ ਹੋਇਆ ਸੀ। ਰਿਸ਼ਤੇਦਾਰ ਘਰ ਆਏ ਹੋਏ ਸਨ। ਮੇਰਾ ਰਿਸ਼ਤੇਦਾਰ ਬੱਚੇ ਨੂੰ ਬਾਈਕ ਦੇ ਮੂਹਰੇ ਬਿਠਾ ਕੇ ਸਵਾਰੀ ਲੈਣ ਗਿਆ ਸੀ। ਜਿਵੇਂ ਹੀ ਉਹ ਪਿੰਡ ਭੱਟੀ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਗਲੇ 'ਤੇ ਚਾਈਨਾ ਦੀ ਡੋਰ ਨਾਲ ਲਿਪਟ ਗਈ, ਜਿਸ ਕਾਰਨ ਬੱਚੇ ਦਾ ਗਲਾ ਕੱਟ ਗਿਆ ਅਤੇ ਡੂੰਘਾ ਜ਼ਖ਼ਮ ਹੋ ਗਿਆ। ਫੋਨ 'ਤੇ ਸੂਚਨਾ ਮਿਲਦੇ ਹੀ ਮੈਂ ਘਰ ਪਹੁੰਚਿਆ ਅਤੇ ਆਪਣੇ ਲੜਕੇ ਨੂੰ ਲੈ ਕੇ ਦਸੂਹਾ ਦੇ ਹਸਪਤਾਲ ਪਹੁੰਚਿਆ। ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.