ਤਾਜਾ ਖਬਰਾਂ
.
ਜਗਰਾਓਂ)ਹੇਮ ਰਾਜ ਬੱਬਰ,ਰਜਨੀਸ਼ ਬਾਂਸਲ)--ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਡਾ.ਨਵਨੀਤ ਕੌਰ ਨੇ ਬਤੌਰ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ। ਉਹਨਾਂ ਨੂੰ ਸਕੂਲ ਦੇ ਵਾਈਸ ਪ੍ਰਿੰਸੀਪਲ ਮਿਸਿਜ਼ ਰੰਜਨਾ ਕੌਸ਼ਲ ਚੇਅਰਮੈਨ ਸ. ਹਰਭਜਨ ਸਿੰਘ ਜੌਹਲ ਪ੍ਰੈਜ਼ੀਡੈਂਟ ਸ. ਮਨਪ੍ਰੀਤ ਸਿੰਘ ਬਰਾੜ ਅਤੇ ਸ. ਗੁਰਮੀਤ ਸਿੰਘ ਜੌਹਲ ਨੇ ਜੀ ਆਇਆ ਆਖਿਆ। ਐਨ.ਸੀ.ਸੀ ਦੇ ਵਿਦਿਆਰਥੀਆਂ ਨੇ ਉਹਨਾਂ ਨੂੰ ਪੂਰੇ ਸਤਿਕਾਰ ਸਹਿਤ ਸਕੂਲ ਅੰਦਰ ਪ੍ਰਵੇਸ਼ ਕਰਵਾਇਆ। ਇਸ ਤੋਂ ਬਾਅਦ ਉਹਨਾਂ ਨੇ ਇੱਕ ਸਕੂਲ ਦਾ ਦੌਰਾ ਕੀਤਾ ਜਿਸ ਵਿੱਚ ਪੂਰੇ ਸਕੂਲ ਨੂੰ ਦੇਖਿਆ ਤੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਇਸ ਦੇ ਨਾਲ ਹੀ ਉਹ ਅਧਿਆਪਕਾਂ ਦੇ ਰੂਬਰੂ ਵੀ ਹੋਏ। ਅਖੀਰ ਵਿੱਚ ਉਹਨਾਂ ਨੇ ਸਾਰੇ ਅਧਿਆਪਕਾਂ ਨਾਲ ਇੱਕ ਸਾਂਝੀ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਸਕੂਲ ਦੇ ਪੁਰਾਣੇ ਨਤੀਜੇ ਦੇਖਦੇ ਹੋਏ ਕਿਹਾ ਕਿ ਅਸੀਂ ਇਹਨਾਂ ਨੂੰ ਆਉਣ ਵਾਲੇ ਸਾਲਾਂ ਵਿੱਚ ਇਸੇ ਤਰ੍ਹਾਂ ਬਰਕਰਾਰ ਰੱਖਾਂਗੇ ਤੇ ਇਸ ਤੋਂ ਵੀ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਸਕੂਲ ਦੇ ਚੇਅਰਮੈਨ ਦੇ ਬੇਟੇ ਸ.ਗੁਰਮੀਤ ਸਿੰਘ ਜੌਹਲ ਨੇ ਸਕੂਲ ਦੇ ਚੰਗੇ ਭਵਿੱਖ ਲਈ ਨਵੀਆਂ ਯੋਜਨਾਵਾਂ ਆਯੋਜਿਤ ਕਰਨ ਦਾ ਫੈਸਲਾ ਕੀਤਾ।
Get all latest content delivered to your email a few times a month.