IMG-LOGO
ਹੋਮ ਪੰਜਾਬ: ਪਿੰਡ ਨੰਗਲ ਕਲਾਂ ਦੇ ਸਰਪੰਚ ਨੇ ਨਸ਼ਿਆਂ ਖਿਲਾਫ਼ ਮਤੇ 'ਤੇ...

ਪਿੰਡ ਨੰਗਲ ਕਲਾਂ ਦੇ ਸਰਪੰਚ ਨੇ ਨਸ਼ਿਆਂ ਖਿਲਾਫ਼ ਮਤੇ 'ਤੇ ਲਗਾਈ ਪਹਿਲੀ ਮੋਹਰ

Admin User - Nov 27, 2024 01:53 PM
IMG

.

ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਪੰਚਾਇਤ ਨੇ ਅਹੁਦਾ ਮਿਲਦਿਆਂ ਹੀ ਪਹਿਲੀ ਮੋਹਰ ਨਸ਼ੇ ਖਿਲਾਫ਼ ਲਗਾ ਦਿੱਤੀ ਹੈ। ਪਿੰਡ ਦੀ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਖਿਲਾਫ ਮਤਾ ਪਾ ਕੇ ਐਲਾਨ ਕਰ ਦਿੱਤਾ ਹੈ ਕਿ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਪਿੰਡ ਦੀ ਪੰਚਾਇਤ ਨੇ ਕਿਹਾ ਕਿ ਜੇਕਰ ਕੋਈ ਸਿਆਸੀ ਲੀਡਰ ਵੀ ਨਸ਼ਾ ਤਸਕਰ ਦੀ ਮਦਦ ਕਰੇਗਾ ਤਾਂ ਉਸ ਖਿਲਾਫ਼ ਵੀ ਪਿੰਡ ਵਾਸੀਆਂ ਵੱਲੋਂ ਸਖ਼ਤ ਰੁੱਖ ਅਪਣਾਇਆ ਜਾਵੇਗਾ।

ਪੰਚਾਇਤੀ ਚੋਣਾਂ ਦੌਰਾਨ ਪਿੰਡ ਵਿੱਚ ਨਸ਼ਿਆਂ ਨੂੰ ਬੰਦ ਕਰਨ ਦਾ ਪ੍ਰਚਾਰ ਕਰਨ ਵਾਲੀ ਪੰਚਾਇਤ ਵੱਲੋਂ ਅੱਜ ਪਿੰਡ ਵਿੱਚ ਸਮੂਹ ਪਿੰਡ ਵਾਸੀਆਂ ਦਾ ਇਕੱਠ ਕਰਕੇ ਪਹਿਲੀ ਮੋਹਰ ਨਸ਼ੇ ਖਿਲਾਫ਼ ਮਤਾ ਪਾ ਕੇ ਨਸ਼ਾ ਤਸਕਰਾਂ ਖਿਲਾਫ਼ ਪੰਚਾਇਤ ਵੱਲੋਂ ਲਗਾ ਦਿੱਤੀ ਗਈ ਹੈ।

ਪਿੰਡ ਨੰਗਲ ਕਲਾਂ ਦੀ ਪੰਚਾਇਤ ਦੇ ਸਰਪੰਚ ਰੇਸ਼ਮ ਸਿੰਘ ਜਿੰਦਾ ਨੇ ਕਿਹਾ ਕਿ ਪਿੰਡ ਨੰਗਲ ਕਲਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਨਸ਼ਾ ਵੇਚਣ ਦੀ ਆਗਿਆ ਨਹੀਂ ਹੋਵੇਗੀ ਤੇ ਜੇਕਰ ਕੋਈ ਵਿਅਕਤੀ ਪਿੰਡ ਦੇ ਨੌਜਵਾਨ ਨੂੰ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੀ ਖੈਰ ਨਹੀਂ ਹੋਵੇਗੀ। ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਸਰਪੰਚ ਨੇ ਇਹ ਵੀ ਕਿਹਾ ਕਿ ਜੇ ਕੋਈ ਸਿਆਸੀ ਲੀਡਰ ਸਾਡੇ ਪਿੰਡ ਦੇ ਨਸ਼ਾ ਤਸਕਰ ਦੀ ਮਦਦ ਕਰੇਗਾ ਤਾਂ ਉਸ ਸਿਆਸੀ ਲੀਡਰ ਖਿਲਾਫ ਵੀ ਪਿੰਡ ਵਾਸੀ ਮੋਰਚਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.