IMG-LOGO
ਹੋਮ ਪੰਜਾਬ: ਪੰਜਾਬ ਪੁਲਿਸ ਦੀ 3 ਲੇਅਰ ਸੁਰੱਖਿਆ 'ਚ ਕਿਸਾਨ ਆਗੂ ਡੱਲੇਵਾਲ...

ਪੰਜਾਬ ਪੁਲਿਸ ਦੀ 3 ਲੇਅਰ ਸੁਰੱਖਿਆ 'ਚ ਕਿਸਾਨ ਆਗੂ ਡੱਲੇਵਾਲ : ਐਮਰਜੈਂਸੀ ਵਾਰਡ 'ਚ ਦਾਖ਼ਲ

Admin User - Nov 27, 2024 04:17 PM
IMG

.

ਚੰਡੀਗੜ੍ਹ- ਕਿਸਾਨਾਂ ਦੇ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਮੰਗਲਵਾਰ ਸਵੇਰੇ ਪੁਲਿਸ ਨੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਖਨੌਰੀ ਸਰਹੱਦ ਤੋਂ ਹਿਰਾਸਤ ਵਿੱਚ ਲੈ ਲਿਆ। ਡੱਲੇਵਾਲ ਅਤੇ ਸਰਵਨ ਪੰਧੇਰ ਸ਼ੰਭੂ ਸਰਹੱਦ 'ਤੇ 10 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਕਈ ਘੰਟੇ ਤੱਕ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਕਿ ਕਿਹੜੀ ਪੁਲੀਸ ਡੱਲੇਵਾਲ ਨੂੰ ਲੈ ਗਈ ਹੈ। ਪੰਧੇਰ ਨੇ ਦੱਸਿਆ ਕਿ ਹਿੰਦੀ ਭਾਸ਼ਾ ਬੋਲਣ ਵਾਲੇ ਪੁਲੀਸ ਮੁਲਾਜ਼ਮ ਉਨ੍ਹਾਂ ਨੂੰ ਚੁੱਕ ਕੇ ਲੈ ਗਏ।

ਉਧਰ, ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੱਧੂ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਡੱਲੇਵਾਲ ਨੂੰ ਪੰਜਾਬ ਪੁਲਿਸ ਵੱਲੋਂ ਲਿਆਂਦਾ ਗਿਆ ਹੈ। ਉਹ ਮੰਗਲਵਾਰ ਸਵੇਰ ਤੋਂ ਮਰਨ ਵਰਤ ਰੱਖਣ ਜਾ ਰਹੇ ਸਨ, ਅਸੀਂ ਉਨ੍ਹਾਂ ਦੀ ਉਮਰ ਅਤੇ ਸਿਹਤ ਨੂੰ ਲੈ ਕੇ ਚਿੰਤਤ ਸੀ।

ਕੁਝ ਸਮੇਂ ਬਾਅਦ ਪੁਲੀਸ ਡੱਲੇਵਾਲ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਲੈ ਗਈ। ਇੱਥੇ ਡੱਲੇਵਾਲ ਨੂੰ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਪੁਲੀਸ ਅਧਿਕਾਰੀ ਜ਼ਰੂਰ ਮਿਲ ਰਹੇ ਹਨ, ਪਰ ਕਿਸਾਨ ਯੂਨੀਅਨ ਦੇ ਆਗੂ, ਸੰਸਦ ਮੈਂਬਰ ਅਤੇ ਮੀਡੀਆ ਨੂੰ ਵੀ ਇੱਥੋਂ ਵਾਪਸ ਮੋੜਿਆ ਜਾ ਰਿਹਾ ਹੈ।ਡੱਲੇਵਾਲ ਦੀ ਸਿਹਤ ਨੂੰ ਲੈ ਕੇ ਨਾ ਤਾਂ ਹਸਪਤਾਲ ਕੋਈ ਮੈਡੀਕਲ ਬੁਲੇਟਿਨ ਜਾਰੀ ਕਰ ਰਿਹਾ ਹੈ ਅਤੇ ਨਾ ਹੀ ਪੁਲਸ ਕੁਝ ਕਹਿ ਰਹੀ ਹੈ। ਡੱਲੇਵਾਲ ਨੂੰ ਹਸਪਤਾਲ ਵਿੱਚ ਉੱਚ ਪੱਧਰੀ ਸੁਰੱਖਿਆ ਹੇਠ ਰੱਖਿਆ ਗਿਆ ਹੈ। ਕਿਸੇ ਨੂੰ ਵੀ ਐਮਰਜੈਂਸੀ ਵਾਰਡ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਜਿੱਥੇ ਉਹ ਦਾਖਲ ਹੈ। ਪੁਲਿਸ ਅਧਿਕਾਰੀ ਸਾਰਿਆਂ ਨੂੰ ਰੋਕ ਰਹੇ ਹਨ, ਪਰ ਇਹ ਕੋਈ ਨਹੀਂ ਦੱਸ ਰਿਹਾ ਕਿ ਕਿਸ ਦੇ ਹੁਕਮ 'ਤੇ ਪੁਲਿਸ ਨੇ ਐਮਰਜੈਂਸੀ ਵਾਰਡ ਵਿੱਚ ਡੱਲੇਵਾਲ ਨੂੰ ਮਿਲਣ ਨਾ ਜਾਣ ਤੋਂ ਵੀ ਰੋਕ ਦਿੱਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.