ਤਾਜਾ ਖਬਰਾਂ
.
ਕਪੂਰਥਲਾ- ਕਪੂਰਥਲਾ 'ਚ ਨਿੱਜੀ ਸਕੂਲ ਦੀ ਬੱਸ ਅਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ 8 ਸਾਲ ਦੀ ਬੱਚੀ ਦੀ ਵੀ ਮੌਤ ਹੋ ਗਈ। ਜਦਕਿ ਬਾਈਕ ਸਵਾਰ ਪਤੀ-ਪਤਨੀ ਅਤੇ ਡੇਢ ਸਾਲ ਦੀ ਬੱਚੀ ਜ਼ਖਮੀ ਹੋ ਗਏ। ਜਿਸਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਮ੍ਰਿਤਕ ਲੜਕੀ ਦੀ ਪਛਾਣ 8 ਸਾਲਾ ਸੀਰਤ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਢਿਲਵਾਂ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਵਾਹਨ ਅਤੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਐਸਐਚਓ ਰਮਨਦੀਪ ਕੁਮਾਰ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।ਜ਼ੇਰੇ ਇਲਾਜ ਜ਼ਖਮੀ ਸੁਮਨ ਰਾਣੀ ਵਾਸੀ ਮਨਸੂਰਵਾਲ ਬੇਟ ਨੇ ਦੱਸਿਆ ਕਿ ਉਹ ਆਪਣੇ ਪਤੀ ਸਿਮਰਨਜੀਤ ਸਿੰਘ ਨਾਲ ਬਾਈਕ 'ਤੇ ਆਪਣੀਆਂ ਦੋ ਬੇਟੀਆਂ ਸੀਰਤ ਅਤੇ ਬਾਣੀ ਸਮੇਤ ਸ਼ੇਖੂਪੁਰ ਸਥਿਤ ਮਾਤਾ ਭੱਦਰਕਾਲੀ ਮੰਦਰ 'ਚ ਮੱਥਾ ਟੇਕਣ ਲਈ ਗਈ ਸੀ। ਜਦੋਂ ਉਹ ਮੱਥਾ ਟੇਕ ਕੇ ਆਪਣੇ ਘਰ ਵੱਲ ਵਾਪਸ ਜਾ ਰਹੇ ਸੀ ਤਾਂ ਪਿੰਡ ਹੋਠੀਆਂ ਨੇੜੇ ਗਲਤ ਦਿਸ਼ਾ ਤੋਂ ਆ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਬਾਈਕ ਬੱਸ ਦੇ ਹੇਠਾਂ ਆ ਗਈ। ਜਿਸ ਕਾਰਨ ਬਾਈਕ ਦੇ ਅੱਗੇ ਬੈਠੀ ਉਸ ਦੀ ਬੇਟੀ ਸੀਰਤ ਅਤੇ ਉਸ ਦਾ ਪਤੀ ਅਤੇ ਮੇਰੀ ਗੋਦੀ 'ਚ ਬੈਠੀ ਮੇਰੀ ਬੇਟੀ ਬਾਣੀ ਗੰਭੀਰ ਜ਼ਖਮੀ ਹੋ ਗਏ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ ਅਤੇ ਬੇਕਾਬੂ ਹੋ ਕੇ ਬਾਈਕ ਨਾਲ ਟਕਰਾ ਗਈ। ਬੱਸ ਵਿੱਚ ਸਕੂਲੀ ਬੱਚੇ ਵੀ ਸਵਾਰ ਸਨ। ਜੋ ਸੁਰੱਖਿਅਤ ਹਨ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਬੱਸ ਵਿੱਚ ਬੈਠੇ ਬੱਚਿਆਂ ਨੂੰ ਕਿਸੇ ਹੋਰ ਸਕੂਲ ਬੱਸ ਵਿੱਚ ਲਿਜਾਇਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ 8 ਸਾਲਾ ਸੀਰਤ ਦੀ ਮੌਤ ਹੋ ਗਈ ਹੈ। ਜਦਕਿ ਬਾਈਕ ਚਾਲਕ ਸਿਮਰਜੀਤ ਸਿੰਘ ਦੀਆਂ ਦੋਵੇਂ ਲੱਤਾਂ ਵਿੱਚ ਫਰੈਕਚਰ ਹੋ ਗਿਆ। ਛੋਟੀ ਬੱਚੀ ਬਾਣੀ ਅਤੇ ਸੁਮਨ ਰਾਣੀ ਦੇ ਮੱਥੇ 'ਤੇ ਵੀ ਸੱਟਾਂ ਲੱਗੀਆਂ ਹਨ।
Get all latest content delivered to your email a few times a month.