IMG-LOGO
ਹੋਮ ਅੰਤਰਰਾਸ਼ਟਰੀ: 🎖 Nobel Prize# ਅਮਰੀਕਾ ਅਤੇ ਬ੍ਰਿਟੇਨ ਦੇ 3 ਅਰਥਸ਼ਾਸਤਰੀਆਂ ਨੂੰ...

🎖 Nobel Prize# ਅਮਰੀਕਾ ਅਤੇ ਬ੍ਰਿਟੇਨ ਦੇ 3 ਅਰਥਸ਼ਾਸਤਰੀਆਂ ਨੂੰ ਮਿਲਿਆ ਅਰਥ ਸ਼ਾਸਤਰ 'ਚ ਨੋਬਲ ਪੁਰਸਕਾਰ

Admin User - Oct 14, 2024 08:09 PM
IMG

.

ਅਮਰੀਕਾ ਅਤੇ ਬਰਤਾਨੀਆ ਦੇ ਤਿੰਨ ਵਿਗਿਆਨੀਆਂ ਨੂੰ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਜੇਤੂਆਂ ਵਿੱਚ ਤੁਰਕੀ-ਅਮਰੀਕੀ ਡੇਰੇਨ ਏਸੇਮੋਗਲੂ, ਬ੍ਰਿਟਿਸ਼-ਅਮਰੀਕੀ ਸਾਈਮਨ ਜੌਨਸਨ ਅਤੇ ਬ੍ਰਿਟੇਨ ਦੇ ਜੇਮਸ ਏ. ਰੌਬਿਨਸਨ ਸ਼ਾਮਲ ਹਨ। ਉਨ੍ਹਾਂ ਨੂੰ ਇਹ ਸਨਮਾਨ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਗਠਨ ਅਤੇ ਸਮਾਜ ਦੀ ਤਰੱਕੀ 'ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਖੋਜ ਲਈ ਮਿਲਿਆ ਹੈ। ਤਿੰਨੋਂ ਅਰਥ ਸ਼ਾਸਤਰੀਆਂ ਨੇ ਦੱਸਿਆ ਹੈ ਕਿ ਕਿਵੇਂ ਗਰੀਬ ਦੇਸ਼ ਸਾਲਾਂ ਦੀ ਤਰੱਕੀ ਦੇ ਬਾਵਜੂਦ ਅਮੀਰ ਦੇਸ਼ਾਂ ਵਾਂਗ ਵਿਕਾਸ ਨਹੀਂ ਕਰ ਸਕੇ।

ਅਮਰੀਕਾ ਦੀ ਕਲਾਉਡੀਆ ਗੋਲਡਿਨ ਨੂੰ 2023 ਦਾ ਅਰਥ ਸ਼ਾਸਤਰ ਦਾ ਨੋਬਲ ਮਿਲਿਆ ਸੀ। ਉਨ੍ਹਾਂ ਨੂੰ ਇਹ ਸਨਮਾਨ ਔਰਤਾਂ ਦੇ ਕੰਮ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਬਾਜ਼ਾਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਗਿਆ। ਨੋਬਲ ਕਮੇਟੀ ਨੇ ਲੇਬਰ ਮਾਰਕੀਟ ਵਿੱਚ ਗੋਲਡਿਨ ਦੀ ਖੋਜ ਨੂੰ ਸ਼ਾਨਦਾਰ ਮੰਨਿਆ। ਆਪਣੀ ਖੋਜ ਵਿੱਚ ਲੇਬਰ ਮਾਰਕੀਟ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ ਅਤੇ ਉਨ੍ਹਾਂ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਗਈ।

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.