IMG-LOGO
ਹੋਮ ਅੰਤਰਰਾਸ਼ਟਰੀ: ਫਰਾਂਸ ਨੇ ਲਾਦੇਨ ਦੇ ਬੇਟੇ ਨੂੰ ਦਿੱਤਾ ਦੇਸ਼ ਨਿਕਾਲਾ, ਜਨਮ...

ਫਰਾਂਸ ਨੇ ਲਾਦੇਨ ਦੇ ਬੇਟੇ ਨੂੰ ਦਿੱਤਾ ਦੇਸ਼ ਨਿਕਾਲਾ, ਜਨਮ ਦਿਨ 'ਤੇ ਪਿਤਾ ਦੀ ਕੀਤੀ ਸੀ ਤਾਰੀਫ਼

Admin User - Oct 09, 2024 03:41 PM
IMG

.

ਫਰਾਂਸ ਨੇ ਅੱਤਵਾਦੀ ਓਸਾਮਾ ਬਿਨ ਲਾਦੇਨ ਦੇ ਬੇਟੇ ਉਮਰ ਬਿਨ ਲਾਦੇਨ ਦੇ ਦੇਸ਼ ਪਰਤਣ 'ਤੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਹੈ। ਬੀਬੀਸੀ ਮੁਤਾਬਕ ਫਰਾਂਸ ਦੇ ਗ੍ਰਹਿ ਮੰਤਰੀ ਬਰੂਨੋ ਰਿਟੇਊ ਨੇ ਮੰਗਲਵਾਰ ਨੂੰ ਇਸ ਹੁਕਮ 'ਤੇ ਦਸਤਖਤ ਕੀਤੇ। ਗ੍ਰਹਿ ਮੰਤਰੀ ਰਿਟੇਊ ਨੇ ਕਿਹਾ ਕਿ ਹੁਣ ਉਮਰ ਬਿਨ ਲਾਦੇਨ ਦੇ ਫਰਾਂਸ ਵਾਪਸ ਆਉਣ ਦੀ ਉਮੀਦ ਹਮੇਸ਼ਾ ਲਈ ਖਤਮ ਹੋ ਗਈ ਹੈ।

ਰਿਤੇਯੂ ਨੇ ਕਿਹਾ ਕਿ ਉਮਰ ਨੇ ਸੋਸ਼ਲ ਮੀਡੀਆ 'ਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਨਾਲ ਜੁੜੀਆਂ ਪੋਸਟਾਂ ਸ਼ੇਅਰ ਕੀਤੀਆਂ ਸਨ। 43 ਸਾਲਾ ਉਮਰ 2016 ਤੋਂ ਫਰਾਂਸ ਦੇ ਨੌਰਮੈਂਡੀ ਵਿੱਚ ਰਹਿ ਰਿਹਾ ਸੀ। ਉਸਨੇ ਬ੍ਰਿਟਿਸ਼ ਨਾਗਰਿਕ ਜ਼ੈਨਾ ਮੁਹੰਮਦ ਅਲ-ਸਬਾਹ (ਜੇਨ ਫੇਲਿਕਸ ਬ੍ਰਾਊਨ) ਨਾਲ ਵਿਆਹ ਕੀਤਾ, ਜਿਸ ਤੋਂ ਬਾਅਦ ਉਸਨੂੰ ਫਰਾਂਸ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ। ਇੱਥੇ ਉਹ ਪੇਂਟਿੰਗ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ।

ਪਿਛਲੇ ਸਾਲ ਉਮਰ ਨੇ ਪਿਤਾ ਓਸਾਮਾ ਬਿਨ ਲਾਦੇਨ ਦੇ ਜਨਮ ਦਿਨ 'ਤੇ ਇਕ ਪੋਸਟ ਪਾਈ ਸੀ। ਇਸ ਵਿੱਚ ਉਸਨੇ ਆਪਣੇ ਪਿਤਾ ਦੀ ਤਾਰੀਫ ਕੀਤੀ। ਇਸ ਨੂੰ ਅੱਤਵਾਦ ਦੇ ਸਮਰਥਨ ਵਜੋਂ ਦੇਖਿਆ ਗਿਆ। ਇਸ ਤੋਂ ਬਾਅਦ ਉਸ ਦਾ ਫਰਾਂਸ ਵਿਚ ਰਹਿਣ ਦਾ ਪਰਮਿਟ ਦੋ ਸਾਲ ਲਈ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਕਤਰ ਚਲਾ ਗਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.