ਤਾਜਾ ਖਬਰਾਂ
.
ਟੀਮ ਇੰਡੀਆ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ 'ਚ 20 ਓਵਰਾਂ 'ਚ 297 ਦੌੜਾਂ ਬਣਾ ਕੇ ਇਤਿਹਾਸ ਰਚ ਦਿੱਤਾ। ਇਹ ਟੈਸਟ ਖੇਡਣ ਵਾਲੀਆਂ ਟੀਮਾਂ ਵਿਚਾਲੇ ਟੀ-20 ਦਾ ਸਰਵੋਤਮ ਸਕੋਰ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ 2019 'ਚ ਆਇਰਲੈਂਡ ਖਿਲਾਫ 278 ਦੌੜਾਂ ਬਣਾਈਆਂ ਸਨ। ਟੀ-20 ਕ੍ਰਿਕਟ 'ਚ ਸਭ ਤੋਂ ਵਧੀਆ ਸਕੋਰ ਨੇਪਾਲ ਦੇ ਨਾਂ ਹੈ, ਟੀਮ ਨੇ 2023 'ਚ ਮੰਗੋਲੀਆ ਖਿਲਾਫ 314 ਦੌੜਾਂ ਬਣਾਈਆਂ ਸਨ।ਭਾਰਤ ਨੇ ਆਪਣਾ ਸਰਵੋਤਮ ਟੀ-20 ਸਕੋਰ ਬਣਾਇਆ। ਇਸ ਤੋਂ ਪਹਿਲਾਂ ਟੀਮ ਨੇ 2017 'ਚ ਸ਼੍ਰੀਲੰਕਾ ਖਿਲਾਫ 260 ਦੌੜਾਂ ਬਣਾਈਆਂ ਸਨ। ਭਾਰਤ ਵੱਲੋਂ ਸੰਜੂ ਸੈਮਸਨ ਨੇ ਸੈਂਕੜਾ ਜੜਿਆ, ਉਸ ਨੇ 47 ਗੇਂਦਾਂ ਵਿੱਚ 111 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ 75 ਦੌੜਾਂ, ਹਾਰਦਿਕ ਪੰਡਯਾ 47 ਦੌੜਾਂ ਬਣਾ ਕੇ ਅਤੇ ਰਿਆਨ ਪਰਾਗ 35 ਦੌੜਾਂ ਬਣਾ ਕੇ ਆਊਟ ਹੋਏ। ਬੰਗਲਾਦੇਸ਼ ਵੱਲੋਂ ਤਨਜ਼ੀਮ ਹਸਨ ਸ਼ਾਕਿਬ ਨੇ 3 ਵਿਕਟਾਂ ਲਈਆਂ। ਭਾਰਤ ਤੀਜੀ ਟੀ-20 ਸੀਰੀਜ਼ 'ਚ 2-0 ਨਾਲ ਅੱਗੇ ਹੈ।
Get all latest content delivered to your email a few times a month.