ਤਾਜਾ ਖਬਰਾਂ
.
ਬੈਂਗਲੁਰੂ ਟੈਸਟ ਦੇ ਦੂਜੇ ਦਿਨ ਨਿਊਜ਼ੀਲੈਂਡ ਨੇ ਟੀਮ ਇੰਡੀਆ ਦੀ ਪਹਿਲੀ ਪਾਰੀ 46 ਦੌੜਾਂ 'ਤੇ ਸਮੇਟ ਦਿੱਤੀ। ਘਰੇਲੂ ਮੈਦਾਨ 'ਤੇ ਭਾਰਤ ਦਾ ਇਹ ਸਭ ਤੋਂ ਛੋਟਾ ਸਕੋਰ ਹੈ। 1987 'ਚ ਵੈਸਟਇੰਡੀਜ਼ ਖਿਲਾਫ ਦਿੱਲੀ ਟੈਸਟ 'ਚ ਟੀਮ 75 ਦੌੜਾਂ 'ਤੇ ਆਲ ਆਊਟ ਹੋ ਗਈ ਸੀ।
ਦੂਜੇ ਪਾਸੇ ਕੀਵੀ ਟੀਮ ਪਹਿਲੀ ਪਾਰੀ ਵਿੱਚ ਮਜ਼ਬੂਤ ਨਜ਼ਰ ਆ ਰਹੀ ਹੈ। ਉਸਦਾ ਸਕੋਰ 82/1 ਹੈ। ਕੀਵੀ ਟੀਮ ਨੇ ਲੀਡ ਲੈ ਲਈ ਹੈ। ਡੇਵੋਨ ਕੋਨਵੇ ਅਤੇ ਵਿਲ ਯੰਗ ਕ੍ਰੀਜ਼ 'ਤੇ ਹਨ। ਕੋਨਵੇ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਟਾਮ ਲੈਥਮ (15 ਦੌੜਾਂ) ਬਣਾ ਕੇ ਆਊਟ ਹੋ ਗਏ। ਉਸ ਨੂੰ ਕੁਲਦੀਪ ਯਾਦਵ ਨੇ ਐੱਲ.ਬੀ.ਡਬਲਯੂ. ਆਊਟ ਕੀਤਾ ਹੈ।
ਵੀਰਵਾਰ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ। ਅੱਜ ਸਵੇਰੇ ਜਦੋਂ ਮੈਚ ਸ਼ੁਰੂ ਹੋਇਆ ਤਾਂ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਰੋਹਿਤ ਦੇ ਫੈਸਲੇ ਨੂੰ ਗਲਤ ਸਾਬਤ ਕਰ ਦਿੱਤਾ। ਸਵਿੰਗ ਅਤੇ ਉਛਾਲ ਭਰੀ ਪਿੱਚ 'ਤੇ ਭਾਰਤੀ ਬੱਲੇਬਾਜ਼ ਆਪਣਾ ਪੈਰ ਜਮਾਉਣ 'ਚ ਨਾਕਾਮ ਰਹੇ।
Get all latest content delivered to your email a few times a month.