IMG-LOGO
ਹੋਮ ਪੰਜਾਬ, ਮਨੋਰੰਜਨ, ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਵੀਡੀਓ ਹੋਈ ਵਾਇਰਲ, ਵੀਡੀਓ 'ਚ...

ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਵੀਡੀਓ ਹੋਈ ਵਾਇਰਲ, ਵੀਡੀਓ 'ਚ ਛੋਟੇ ਸਿੱਧੂ ਨੂੰ ਲਾਡ-ਪਿਆਰ ਕਰਦੇ ਦੇਖੇ ਮਾਪੇ

Admin User - Sep 15, 2024 04:13 PM
IMG

.

ਮਾਨਸਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਨਵੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕ ਭਾਵੁਕ ਹੋ ਗਏ ਹਨ। ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ 'ਚ ਇਕ ਵੱਖਰੀ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਈ ਪ੍ਰਸ਼ੰਸਕ ਉਸ ਵੀਡੀਓ ਨੂੰ ਵਾਇਰਲ ਕਰ ਰਹੇ ਹਨ। ਕਈ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ ਅਤੇ ਕੁਝ ਪਰਿਵਾਰ ਲਈ ਅਰਦਾਸ ਕਰ ਰਹੇ ਹਨ। ਇਸ ਵੀਡੀਓ 'ਚ ਛੋਟਾ ਮੂਸੇਵਾਲਾ ਅਤੇ ਮਾਤਾ-ਪਿਤਾ ਨਜ਼ਰ ਆ ਰਹੇ ਹਨ।

ਦਰਅਸਲ, ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਘਰ ਜਨਮੇ ਉਸ ਦੇ ਛੋਟੇ ਭਰਾ ਦੀ ਹੈ। ਮੂਸੇਵਾਲਾ ਦਾ ਛੋਟਾ ਭਰਾ ਕਰੀਬ 6 ਮਹੀਨੇ ਦਾ ਹੋ ਗਿਆ ਹੈ। ਵੀਡੀਓ ਵਿੱਚ ਛੋਟਾ ਸਿੱਧੂ ਅਤੇ ਮੂਸੇਵਾਲਾ ਦੇ ਪਿਤਾ ਚਰਨ ਕੌਰ ਅਤੇ ਮਾਂ ਬਲਕੌਰ ਸਿੰਘ ਉਸ ਨਾਲ ਪਿਆਰ ਕਰਦੇ ਨਜ਼ਰ ਆ ਰਹੇ ਹਨ।ਵੀਡੀਓ 'ਚ ਮੂਸੇਵਾਲਾ ਦੇ ਭਰਾ ਨੇ ਸ਼ਾਰਟਸ, ਟੀ-ਸ਼ਰਟ ਪਾਈ ਹੋਈ ਹੈ ਅਤੇ ਸਿਰ 'ਤੇ ਕੱਪੜਾ ਬੰਨ੍ਹਿਆ ਹੋਇਆ ਹੈ। ਵਾਇਰਲ ਵੀਡੀਓ 'ਚ ਬਲੈਕ ਐਂਡ ਵ੍ਹਾਈਟ ਸ਼ੇਡ 'ਚ ਛੋਟਾ ਮੂਸੇਵਾਲਾ ਖੁਸ਼ੀ ਨਾਲ ਚਹਿਕਦਾ ਨਜ਼ਰ ਆ ਰਿਹਾ ਹੈ। ਜਦਕਿ ਬਲਕੌਰ ਸਿੰਘ ਅਤੇ ਚਰਨ ਕੌਰ ਉਸ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.