IMG-LOGO
ਹੋਮ ਪੰਜਾਬ, ਮਨੋਰੰਜਨ, ਪੰਜਾਬੀ ਫਿਲਮ ਸੁੱਚਾ ਸੂਰਮਾ ਦੀ ਪ੍ਰਮੋਸ਼ਨ ਦੇ ਲਈ ਬੱਬੂ ਮਾਨ...

ਪੰਜਾਬੀ ਫਿਲਮ ਸੁੱਚਾ ਸੂਰਮਾ ਦੀ ਪ੍ਰਮੋਸ਼ਨ ਦੇ ਲਈ ਬੱਬੂ ਮਾਨ ਪਹੁੰਚੇ ਅੰਮ੍ਰਿਤਸਰ

Admin User - Sep 19, 2024 09:27 PM
IMG

.

ਅੰਮ੍ਰਿਤਸਰ- ਪੰਜਾਬੀ ਫਿਲਮ ‘ਸੁੱਚਾ ਸੂਰਮਾ’ ਦੀ ਪ੍ਰਮੋਸ਼ਨ ਲਈ ਟੀਮ ਅੰਮ੍ਰਿਤਸਰ ਦੇ ਇੱਕ ਮਾਲ ਵਿੱਚ ਪਹੁੰਚੀ। ਜਿਸ ਵਿੱਚ ਸਟਾਰ ਕਾਸਟ ਬੱਬੂ ਮਾਨ, ਗੁਰਿੰਦਰ ਮੱਖਣ, ਗੁਰਪ੍ਰੀਤ ਰਤੌਲ ਵੀ ਪਹੁੰਚੇ। ਇਸ ਮੌਕੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਦੀ ਵੀ ਭੀੜ ਲੱਗੀ ਹੋਈ ਸੀ ਤੇ ਹਰ ਕੋਈ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਅੱਗੇ ਆ ਰਿਹਾ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਬੂ ਮਾਨ ਅਤੇ ਉਨ੍ਹਾਂ ਦੇ ਦੋਸਤਾਂ ਨੇ ਦੱਸਿਆ ਕਿ ਇਹ ਫਿਲਮ 20 ਤਰੀਕ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਅਣਵੰਡੇ ਪੰਜਾਬ ਦੀ ਇਹ ਕਹਾਣੀ ਸੁੱਚਾ ਸੂਰਮਾ ਇੱਕ ਇਤਿਹਾਸਕ ਕਹਾਣੀ ਹੈ। ਇਹ 100 ਸਾਲ ਤੋਂ ਵੱਧ ਪੁਰਾਣੀ ਕਹਾਣੀ ਹੈ! ਇਹ ਅਜਿਹੀ ਘਟਨਾ ਹੈ ਜਿਸ ਨੇ ਸੁੱਚਾ ਸਿੰਘ ਨੂੰ ਯੋਧਾ ਬਣਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਹੈ। ਫਿਲਮ ਦੇ ਪਹਿਲੇ ਗੀਤ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਜਿਸ ਨੇ ਸੋਸ਼ਲ ਮੀਡੀਆ ‘ਤੇ ਵੀ ਕਾਫੀ ਹਲਚਲ ਮਚਾ ਦਿੱਤੀ ਹੈ।

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.