ਤਾਜਾ ਖਬਰਾਂ
.
ਮੁੰਬਈ: ਮਸ਼ਹੂਰ ਟੀਵੀ ਅਦਾਕਾਰਾ ਜੈਸਮੀਨ ਭਾਸੀਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਈਵੈਂਟ 'ਚ ਅੱਖਾਂ 'ਚ ਲੈੱਸ ਪਾਉਣ ਤੋਂ ਬਾਅਦ ਉਨ੍ਹਾਂ ਨੂੰ ਪਰੇਸ਼ਾਨੀ ਹੋਣ ਲੱਗੀ।ਉਸ ਦੀਆਂ ਅੱਖਾਂ 'ਚ ਦਰਦ ਇੰਨਾ ਵਧ ਗਿਆ ਕਿ ਉਹ ਸਹਿਣ ਨਾ ਕਰ ਸਕੀ। ਜਿਸ ਤੋਂ ਬਾਅਦ ਉਸਨੂੰ ਡਾਕਟਰ ਕੋਲ ਲਜਾਇਆ ਗਿਆ। ਜਿੱਥੇ ਪਤਾ ਲੱਗਾ ਕਿ ਉਸ ਦੀਆਂ ਅੱਖਾਂ ਦਾ ਕਾਰਨੀਆ ਖਰਾਬ ਹੋ ਗਿਆ ਹੈ ਅਤੇ ਉਸ ਨੂੰ ਠੀਕ ਹੋਣ 'ਚ 4-5 ਦਿਨ ਲੱਗਣਗੇ। ਡਾਕਟਰ ਨੇ ਉਸ ਦੀ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਹੈ, ਜਿਸ ਕਾਰਨ ਉਹ ਦੇਖਣ ਤੋਂ ਅਸਮਰੱਥ ਹੈ। ਦਰਦ ਕਾਰਨ ਉਸ ਨੂੰ ਸੌਣ 'ਚ ਵੀ ਮੁਸ਼ਕਲ ਹੋ ਰਹੀ ਹੈ। ਅਦਾਕਾਰਾ ਨੇ ਖੁਦ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹ 17 ਜੁਲਾਈ ਨੂੰ ਇੱਕ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਦਿੱਲੀ ਗਈ ਸੀ। ਜਿੱਥੇ ਉਸ ਦੀਆਂ ਅੱਖਾਂ 'ਚ ਲੈਂਸ ਲਗਾਉਣ ਤੋਂ ਬਾਅਦ ਉਸ ਨੂੰ ਸਮੱਸਿਆ ਆਉਣ ਲੱਗੀ। ਅੱਖਾਂ 'ਚ ਜਲਣ ਕਾਰਨ ਉਹ ਦਰਦ ਨਾਲ ਤੜਫਨ ਲੱਗੀ। ਜਿਸ ਤੋਂ ਬਾਅਦ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਨੇ ਅਦਾਕਾਰ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਫਿਲਹਾਲ ਡਾਕਟਰ ਨੇ ਉਸਦੀਆਂ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ।
Get all latest content delivered to your email a few times a month.