ਤਾਜਾ ਖਬਰਾਂ
.
ਮੁੰਬਈ- ਟੈਲੀਵਿਜ਼ਨ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਵਿਕਾਸ ਸੇਠੀ ਦਾ 48 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਅਭਿਨੇਤਾ ਨੇ ਐਤਵਾਰ 8 ਸਤੰਬਰ ਨੂੰ ਆਖਰੀ ਸਾਹ ਲਿਆ। ਅਦਾਕਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਕਈ ਸ਼ਾਨਦਾਰ ਟੀਵੀ ਸ਼ੋਅ ਤੋਂ ਇਲਾਵਾ, ਅਦਾਕਾਰ ਸੁਪਰਹਿੱਟ ਫਿਲਮ "ਕਭੀ ਖੁਸ਼ੀ ਕਭੀ ਗਮ" ਵਿੱਚ ਵੀ ਨਜ਼ਰ ਆ ਚੁੱਕਾ ਹੈ। ਕੁਝ ਸਾਲ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਅਭਿਨੇਤਾ ਆਰਥਿਕ ਤੰਗੀ ਕਾਰਨ ਡਿਪਰੈਸ਼ਨ ਵਿੱਚ ਸੀ। ਟੈਲੀ ਚੱਕਰ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, 48 ਸਾਲਾ ਅਦਾਕਾਰ ਵਿਕਾਸ ਸੇਠੀ ਨੂੰ ਘਰ ਵਿੱਚ ਸੌਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਘਰ 'ਚ ਉਸ ਦੀ ਪਤਨੀ ਅਤੇ ਬੱਚੇ ਮੌਜੂਦ ਸਨ। ਦੱਸਣਯੋਗ ਹੈ ਕਿ ਵਿਕਾਸ ਦਾ ਵਿਆਹ ਜਾਹਨਵੀ ਨਾਲ ਹੋਇਆ ਸੀ, ਜੋ ਇੱਕ ਐਨਜੀਓ ਚਲਾਉਂਦੀ ਹੈ, ਉਨ੍ਹਾਂ ਦੇ ਜੁੜਵਾ ਬੱਚੇ ਹਨ।
ਦੱਸ ਦੇਈਏ ਕਿ ਵਿਕਾਸ ਸੇਠੀ ਟੈਲੀਵਿਜ਼ਨ ਦੇ ਮਸ਼ਹੂਰ ਡਰਾਮਾ ਸ਼ੋਅ "ਕਿਉਂਕਿ ਸਾਸ ਭੀ ਕਭੀ ਬਹੂ ਥੀ, ਕਸੌਟੀ ਜ਼ਿੰਦਗੀ ਕੀ, ਕਹੀਂ ਤੋ ਹੋਗਾ, ਗੀਤ ਹੂਈ ਸਬਸੇ ਪਰਾਈ, ਉਤਰਨ ਅਤੇ ਸਸੁਰਾਲ ਸਿਮਰ ਕਾ" ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਅਭਿਨੇਤਾ ਨੇ ਆਪਣੀ ਪਤਨੀ ਜਾਹਨਵੀ ਨਾਲ 'ਨੱਚ ਬਲੀਏ' ਦੇ ਚੌਥੇ ਸੀਜ਼ਨ 'ਚ ਵੀ ਹਿੱਸਾ ਲਿਆ ਸੀ।
Get all latest content delivered to your email a few times a month.