ਤਾਜਾ ਖਬਰਾਂ
ਖੰਨਾ, 1 ਫਰਵਰੀ: ਹਰਮਨ ਖੱਟੜਾ ਸਪੋਰਟਸ ਕਲੱਬ ਵੱਲੋਂ 12ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ 24 ਫਰਵਰੀ ਨੂੰ ਪਿੰਡ ਖੱਟੜਾ ਦੀ ਗਰਾਊਂਡ ਵਿੱਚ ਹੋਵੇਗਾ।ਇਹ ਜਾਣਕਾਰੀ ਅੱਜ ਇੱਥੇ ਕਬੱਡੀ ਕੱਪ ਦੀਆਂ ਤਿਆਰੀਆਂ ਸਬੰਧੀ ਰੱਖੀ ਮੀਟਿੰਗ ਅਤੇ ਕੱਪ ਦੇ ਪੋਸਟਰ ਰਿਲੀਜ਼ ਕਰਨ ਮੌਕੇ ਸ ਦਲਮੇਘ ਸਿੰਘ ਨੇ ਦਿੱਤੀ।
ਸ ਦਲਮੇਘ ਸਿੰਘ ਨੇ ਦੱਸਿਆ ਕਿ ਹਰ ਸਾਲ ਕਰਵਾਏ ਜਾਂਦੇ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਦੇ ਇਸ ਵਾਰ 12ਵੇਂ ਐਡੀਸ਼ਨ ਵਿੱਚ ਨਿਵੇਕਲਾ ਉਪਰਾਲਾ ਕਰਦਿਆਂ ਓਪਨ ਵਰਗ ਵਿੱਚ ਉੱਭਰਦੇ ਖਿਡਾਰੀਆਂ ਦੀਆਂ ਚੋਟੀ ਦੀਆਂ ਅੱਠ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਅੱਠ ਟੀਮਾਂ ਕੁਆਲੀਫਿਕੇਸ਼ਨ ਗੇੜ ਪਾਰ ਕਰਕੇ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਮਰਦਾਂ ਦੀ ਪੰਜਾਬ ਤੇ ਹਰਿਆਣਾ ਦੀਆਂ ਕਬੱਡੀ ਟੀਮਾਂ ਵਿਚਾਲੇ ਮੁਕਾਬਲਾ ਹੋਵੇਗਾ।ਕੁੱਲ ਇਨਾਮ ਰਾਸ਼ੀ ਪੰਜ ਲੱਖ ਰੁਪਏ ਹੋਵੇਗੀ।
ਦਲਮੇਘ ਸਿੰਘ ਨੇ ਅੱਗੇ ਦੱਸਿਆ ਹਰ ਸਾਲ ਦੀ ਤਰ੍ਹਾਂ ਪੰਜਾਬ ਦੀਆਂ ਪ੍ਰਮੁੱਖ ਸਖਸ਼ੀਅਤਾਂ ਸੁਸ਼ੋਭਿਤ ਹੋਣਗੀਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਪੋਸਟਰ ਰਿਲੀਜ਼ ਕਰਨ ਮੌਕੇ ਜਗਦੇਵ ਸਿੰਘ ਖੱਟੜਾ, ਦਰਸ਼ਨ ਸਿੰਘ ਤੱਖਰ, ਹਰਮੇਲ ਸਿੰਘ, ਪਰਗਟ ਸਿੰਘ ਖੱਟੜਾ, ਕੁਲਬੀਰ ਸਿੰਘ ਰੌਣੀ, ਹਰਪ੍ਰੀਤ ਗਰੇਵਾਲ, ਰਕੇਸ਼ ਕੁਮਾਰ, ਸੁੱਖੀ ਸਵੈਚ, ਪਰਮਿੰਦਰ ਸਿੰਘ ਖੱਟੜਾ, ਸਿੰਮੀ ਖੱਟੜਾ ਤਰਸੇਮ ਖਾਨ, ਦਿਲਵਰ ਸਿੰਘ, ਮਨਜੀਤ ਸਿੰਘ ਸੋਨੀ ਖੱਟੜਾ, ਜਗਤਾਰ ਸਿੰਘ ਹੈਪੀ ਜਰਗੜੀ, ਗੋਗੀ ਖੱਟੜਾ ਤੇ ਜਸਬੀਰ ਸਿੰਘ ਗਿੱਲ ਹਾਜ਼ਰ ਸਨ।
Get all latest content delivered to your email a few times a month.