ਤਾਜਾ ਖਬਰਾਂ
ਨਵੀਂ ਦਿੱਲੀ: ਦਿੱਲੀ ਵਿੱਚ ਨਵਰਾਤਰੀ ਦੇ ਵਰਤ ਦੌਰਾਨ ਕੁੱਟੂ ਦਾ ਆਟਾ ਖਾਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਜਹਾਂਗੀਰਪੁਰੀ, ਮਹੇਂਦਰਾ ਪਾਰਕ, ਸਮੇਪੁਰ, ਭਲਸਵਾ ਡੇਰੀ, ਲਾਲ ਬਾਗ ਅਤੇ ਸਵਰੂਪ ਨਗਰ ਇਲਾਕਿਆਂ ਵਿੱਚ 150 ਤੋਂ 200 ਲੋਕ ਬਿਮਾਰ ਹੋ ਗਏ ਹਨ। ਉਲਟੀਆਂ ਅਤੇ ਦਸਤ ਲੱਗਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬੀ.ਜੇ.ਆਰ.ਐੱਮ. ਹਸਪਤਾਲ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ਾਂ ਨੂੰ ਹਸਪਤਾਲ ਵਿੱਚ ਰੱਖਣ ਦੀ ਲੋੜ ਨਹੀਂ ਹੈ ਅਤੇ ਉਹ ਠੀਕ ਹੋ ਰਹੇ ਹਨ।
ਪੁਲਿਸ ਨੇ ਦਿੱਤੀ ਜਾਣਕਾਰੀ
ਉੱਤਰ-ਪੱਛਮੀ ਜ਼ਿਲ੍ਹੇ ਦੇ ਡੀ.ਸੀ.ਪੀ. ਅਨੁਸਾਰ, ਇਸ ਮਾਮਲੇ ਦੀ ਸੂਚਨਾ ਫੂਡ ਵਿਭਾਗ ਨੂੰ ਦੇ ਦਿੱਤੀ ਗਈ ਹੈ ਅਤੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੂੰ ਵੀ ਸੁਚੇਤ ਕੀਤਾ ਗਿਆ ਹੈ। 23 ਸਤੰਬਰ ਦੀ ਸਵੇਰ ਕਰੀਬ 6:10 ਵਜੇ ਥਾਣਾ ਜਹਾਂਗੀਰਪੁਰੀ ਨੂੰ ਸੂਚਨਾ ਮਿਲੀ ਸੀ ਕਿ ਵੱਡੀ ਗਿਣਤੀ ਵਿੱਚ ਲੋਕ ਕੁਟੱਟੂ ਦਾ ਆਟਾ ਖਾਣ ਤੋਂ ਬਾਅਦ ਬੇਚੈਨੀ ਮਹਿਸੂਸ ਕਰ ਰਹੇ ਹਨ। ਲੋਕਾਂ ਨੇ ਉਸ ਦੁਕਾਨਦਾਰ ਨੂੰ ਵੀ ਘੇਰ ਲਿਆ ਸੀ, ਜਿੱਥੋਂ ਆਟਾ ਖਰੀਦਿਆ ਗਿਆ ਸੀ।
ਡਾਕਟਰਾਂ ਨੇ ਦੱਸਿਆ ਹਾਲਾਤ ਸਥਿਰ
ਬੀ.ਜੇ.ਆਰ.ਐੱਮ. ਹਸਪਤਾਲ ਦੇ ਮੁੱਖ ਮੈਡੀਕਲ ਅਫਸਰ ਡਾ. ਵਿਸ਼ੇਸ਼ ਯਾਦਵ ਨੇ ਦੱਸਿਆ ਕਿ ਕਈ ਇਲਾਕਿਆਂ ਤੋਂ ਲਗਭਗ 150-200 ਲੋਕ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਲੈ ਕੇ ਐਮਰਜੈਂਸੀ ਵਾਰਡ ਵਿੱਚ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ਾਂ ਨੂੰ ਦਵਾਈ ਦੇ ਦਿੱਤੀ ਗਈ ਹੈ ਅਤੇ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ। ਕੋਈ ਵੀ ਮਾਮਲਾ ਗੰਭੀਰ ਨਹੀਂ ਹੈ।
ਕੁਟੱਟੂ ਦੇ ਆਟੇ ਬਾਰੇ
ਕੁਟੱਟੂ ਦਾ ਆਟਾ ਆਮ ਤੌਰ 'ਤੇ ਸਿਹਤ ਲਈ ਫਾਇਦੇਮੰਦ ਅਤੇ ਗਲੂਟਨ-ਮੁਕਤ ਹੁੰਦਾ ਹੈ, ਖਾਸ ਕਰਕੇ ਵਰਤ ਵਾਲੇ ਦਿਨਾਂ ਵਿੱਚ ਇਸਦਾ ਸੇਵਨ ਕੀਤਾ ਜਾਂਦਾ ਹੈ। ਇਸ ਵਿੱਚ ਪ੍ਰੋਟੀਨ, ਫਾਈਬਰ, ਮੈਗਨੀਸ਼ੀਅਮ ਅਤੇ ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਹਾਲਾਂਕਿ, ਇਹ ਜਲਦੀ ਖਰਾਬ ਹੋ ਜਾਂਦਾ ਹੈ, ਇਸ ਲਈ ਇਸਨੂੰ ਹਮੇਸ਼ਾ ਤਾਜ਼ਾ ਖਰੀਦਣ ਅਤੇ ਠੰਢੀ ਜਗ੍ਹਾ 'ਤੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
Get all latest content delivered to your email a few times a month.