ਤਾਜਾ ਖਬਰਾਂ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਏਸ਼ੀਆ ਕੱਪ 2025 ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਨੇ 15 ਮੈਂਬਰੀ ਟੀਮ ਦਾ ਖ਼ਾਕਾ ਪੇਸ਼ ਕੀਤਾ, ਜਦਕਿ ਪਾਕਿਸਤਾਨ ਨੇ ਆਪਣੀ 17 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਹ ਟੂਰਨਾਮੈਂਟ 9 ਸਤੰਬਰ ਤੋਂ ਸ਼ੁਰੂ ਹੋਣਾ ਹੈ ਅਤੇ ਸਭ ਤੋਂ ਵੱਧ ਚਰਚਿਤ ਮੈਚ 14 ਸਤੰਬਰ ਨੂੰ ਹੋਵੇਗਾ, ਜਦ ਭਾਰਤ ਤੇ ਪਾਕਿਸਤਾਨ ਆਮਨੇ-ਸਾਮਨੇ ਹੋਣਗੇ।
ਇਸਦੇ ਨਾਲ ਹੀ ਖੇਡ ਮੰਤਰਾਲੇ ਨੇ ਆਪਣੀ ਨਵੀਂ ਨੀਤੀ ਦਾ ਐਲਾਨ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਦੋ-ਪੱਖੀ ਖੇਡ ਮੁਕਾਬਲੇ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਨੀਤੀ ਤੁਰੰਤ ਲਾਗੂ ਕੀਤੀ ਗਈ ਹੈ ਅਤੇ ਇਹ ਭਾਰਤ ਦੀ ਸਮੁੱਚੀ ਰਾਜਨੀਤਿਕ ਰਣਨੀਤੀ ਨੂੰ ਦਰਸਾਉਂਦੀ ਹੈ।
ਨੀਤੀ ਅਨੁਸਾਰ, ਭਾਰਤੀ ਟੀਮਾਂ ਪਾਕਿਸਤਾਨ ਵਿੱਚ ਦੋ-ਪੱਖੀ ਮੈਚ ਨਹੀਂ ਖੇਡਣਗੀਆਂ ਅਤੇ ਪਾਕਿਸਤਾਨੀ ਟੀਮਾਂ ਨੂੰ ਵੀ ਭਾਰਤ ਵਿੱਚ ਆ ਕੇ ਖੇਡਣ ਦੀ ਆਗਿਆ ਨਹੀਂ ਮਿਲੇਗੀ। ਹਾਲਾਂਕਿ, ਬਹੁਪੱਖੀ ਸਮਾਗਮਾਂ ਜਿਵੇਂ ਏਸ਼ੀਆ ਕੱਪ, ਵਿਸ਼ਵ ਕੱਪ ਜਾਂ ਓਲੰਪਿਕ ਵਿੱਚ ਦੋਵੇਂ ਦੇਸ਼ਾਂ ਦੀ ਭਾਗੀਦਾਰੀ ਜਾਰੀ ਰਹੇਗੀ ਕਿਉਂਕਿ ਭਾਰਤ ਓਲੰਪਿਕ ਚਾਰਟਰ ਦੀ ਪਾਲਣਾ ਕਰੇਗਾ।
Get all latest content delivered to your email a few times a month.