ਤਾਜਾ ਖਬਰਾਂ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਸਵੇਰੇ ਅਜਨਾਲਾ ਇਲਾਕੇ ਦੇ ਘੋਨੇਵਾਲਾ, ਚੰਡੀਗੜ੍ਹ ਪੋਸਟ, ਕਮਾਲਪੁਰ ਅਤੇ ਕੋਟ ਰਜ਼ਾੜਾ ਪਿੰਡਾਂ ਦਾ ਦੌਰਾ ਕਰਕੇ ਰਾਵੀ ਦਰਿਆ ਨਾਲ ਲੱਗਦੇ ਧੁਸੀ ਬੰਨ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਉਝ ਦਰਿਆ ਵਿੱਚ ਪਾਣੀ ਦੇ ਵਧੇ ਪੱਧਰ ਕਾਰਨ ਰਾਵੀ ਦਾ ਵਹਾਅ ਕੁਝ ਵਧਿਆ ਹੈ, ਪਰ ਇਸ ਸਮੇਂ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ ਕਿਉਂਕਿ ਪਾਣੀ ਅੱਗੇ ਨਿਕਲ ਰਿਹਾ ਹੈ। ਸੰਭਾਵਿਤ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਜਿੱਥੇ ਜਿੱਥੇ ਦਰਿਆ ਦੇ ਕੰਢੇ ਕਮਜ਼ੋਰ ਹਨ, ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਘੋਨੇਵਾਲ ਵਿੱਚ ਲੋਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਲਾਕੇ ਨੂੰ ਦੋ ਦਿਨ ਲਈ ਅਲਰਟ ਉੱਤੇ ਰੱਖਿਆ ਗਿਆ ਹੈ ਅਤੇ ਟੀਮਾਂ ਲਗਾਤਾਰ ਪਹਿਰੇਦਾਰੀ ਕਰ ਰਹੀਆਂ ਹਨ, ਜਦਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਘਟ ਰਿਹਾ ਹੈ ਤੇ ਉੱਥੇ ਕੋਈ ਖਤਰਾ ਨਹੀਂ।
Get all latest content delivered to your email a few times a month.