ਤਾਜਾ ਖਬਰਾਂ
ਹਿਸਾਰ - ਪਾਕਿਸਤਾਨ ਲਈ ਜਾਸੂਸੀ ਦੇ ਸ਼ੱਕ 'ਚ ਫੜੇ ਗਏ ਹਰਿਆਣਾ ਦੇ ਯੂਟਿਊਬਰ ਜੋਤੀ ਮਲਹੋਤਰਾ ਨੂੰ ਵੀਰਵਾਰ ਸਵੇਰੇ 9.30 ਵਜੇ ਹਿਸਾਰ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ। ਉਸ ਦੇ ਰਿਮਾਂਡ 'ਤੇ ਕਰੀਬ ਡੇਢ ਘੰਟੇ ਤੱਕ ਬਹਿਸ ਚੱਲਦੀ ਰਹੀ। ਇਸ ਤੋਂ ਬਾਅਦ ਹਿਸਾਰ ਪੁਲਿਸ ਨੇ ਜੋਤੀ ਦਾ 4 ਦਿਨ ਹੋਰ ਰਿਮਾਂਡ ਹਾਸਲ ਕੀਤਾ ਹੈ।
ਹਾਲਾਂਕਿ ਪੁਲਿਸ ਨੇ 7 ਦੇ ਰਿਮਾਂਡ ਦੀ ਮੰਗ ਕੀਤੀ ਸੀ।ਇਸ 'ਤੇ ਜੱਜ ਨੇ ਕਿਹਾ ਕਿ 7 ਦਿਨ ਦੇ ਰਿਮਾਂਡ ਦੀ ਲੋੜ ਕਿਉਂ ਹੈ। ਪੁਲਿਸ ਨੇ ਦੱਸਿਆ ਕਿ ਜੋਤੀ ਦੇਸ਼ ਦੇ ਕਈ ਸਥਾਨਾਂ ਦੀ ਯਾਤਰਾ ਕਰ ਚੁੱਕੀ ਹੈ, ਉਸ ਦੀ ਯਾਤਰਾ ਇਤਿਹਾਸ ਦਾ ਪਤਾ ਲਗਾਇਆ ਜਾਣਾ ਹੈ। ਉਸ ਦੇ ਫੋਨ ਅਤੇ ਲੈਪਟਾਪ ਤੋਂ ਅਜੇ ਤੱਕ ਡਿਜੀਟਲ ਸਬੂਤ ਨਹੀਂ ਮਿਲੇ ਹਨ। ਇਸ ਸਬੰਧੀ ਜੋਤੀ ਤੋਂ ਹੋਰ ਪੁੱਛਗਿੱਛ ਕੀਤੀ ਜਾਣੀ ਹੈ। ਅਦਾਲਤ ਨੇ ਸਿਰਫ਼ ਚਾਰ ਦਿਨ ਦਾ ਰਿਮਾਂਡ ਦਿੱਤਾ ਹੈ।
ਦੱਸ ਦੇਈਏ ਕਿ ਜੋਤੀ ਮਲਹੋਤਰਾ ਨੂੰ 16 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ 5 ਦਿਨਾਂ ਦੇ ਰਿਮਾਂਡ 'ਤੇ ਰਹਿੰਦਿਆਂ ਹਿਸਾਰ ਪੁਲਿਸ ਤੋਂ ਇਲਾਵਾ ਐਨਆਈਏ, ਮਿਲਟਰੀ ਇੰਟੈਲੀਜੈਂਸ, ਆਈਬੀ ਅਤੇ ਹੋਰ ਖੁਫੀਆ ਏਜੰਸੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ।
Get all latest content delivered to your email a few times a month.