ਤਾਜਾ ਖਬਰਾਂ
ਚੰਡੀਗੜ੍ਹ - ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗ੍ਰਿਫਤਾਰ YouTuber ਜੋਤੀ ਮਲਹੋਤਰਾ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਨੇ ਹਿਰਾਸਤ 'ਚ ਲੈ ਲਿਆ ਹੈ। NIA ਦੀ ਟੀਮ ਸੋਮਵਾਰ ਨੂੰ ਜੋਤੀ ਤੋਂ ਪੁੱਛਗਿੱਛ ਕਰਨ ਹਿਸਾਰ ਪਹੁੰਚੀ ਸੀ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਕੇ ਚੰਡੀਗੜ੍ਹ ਲਿਜਾਇਆ ਗਿਆ। ਹੁਣ ਜੋਤੀ ਤੋਂ ਅੱਤਵਾਦੀ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜੰਮੂ ਇੰਟੈਲੀਜੈਂਸ ਯੂਟਿਊਬਰ ਤੋਂ ਵੀ ਪੁੱਛਗਿੱਛ ਕਰੇਗੀ।
ਇਸ ਤੋਂ ਪਹਿਲਾਂ ਯੂਟਿਊਬਰ ਜੋਤੀ ਮਲਹੋਤਰਾ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ 1.39 ਲੱਖ ਫਾਲੋਅਰਜ਼ ਸਨ। ਐਤਵਾਰ 18 ਮਈ ਦੀ ਰਾਤ ਨੂੰ ਵੀ ਹਿਸਾਰ ਪੁਲਿਸ ਜੋਤੀ ਦੇ ਘਰ ਪਹੁੰਚੀ ਸੀ। ਉਥੋਂ ਜਾਂਚ ਤੋਂ ਬਾਅਦ ਕੁਝ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।ਹਿਸਾਰ ਪੁਲਿਸ ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਪਹਿਲਗਾਮ ਹਮਲੇ ਤੋਂ ਪਹਿਲਾਂ ਜੋਤੀ ਕਸ਼ਮੀਰ ਗਈ ਸੀ। ਉਹ ਪਹਿਲਗਾਮ, ਗੁਲਮਰਗ, ਡਲ ਝੀਲ, ਲੱਦਾਖ ਦੀ ਪੈਂਗੌਂਗ ਝੀਲ ਗਈ। ਪੈਂਗੌਂਗ ਚੀਨ ਦੇ ਨਾਲ ਅਸਲ ਕੰਟਰੋਲ ਰੇਖਾ (LAC) ਦੇ ਨਾਲ ਲੱਗਦੇ ਹਨ। ਉਸ ਨੇ ਇਨ੍ਹਾਂ ਥਾਵਾਂ ਦੀਆਂ ਵੀਡੀਓਜ਼ ਆਪਣੇ ਯੂ-ਟਿਊਬ ਚੈਨਲ 'ਤੇ ਸ਼ੇਅਰ ਕੀਤੀਆਂ ਹਨ।
Get all latest content delivered to your email a few times a month.