IMG-LOGO
ਹੋਮ ਪੰਜਾਬ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਨੌਜਵਾਨ ਲਈ ਰੋਲ ਮਾਡਲ:...

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਨੌਜਵਾਨ ਲਈ ਰੋਲ ਮਾਡਲ: ਅਕਸ਼ੈ ਸ਼ਰਮਾਂ - ਪ੍ਰਧਾਨ NSUI

Admin User - Dec 31, 2020 08:07 PM
IMG

ਅਮ੍ਰਿਤਸਰ, 31 ਦਿਸੰਬਰ

ਪੰਜਾਬ ਦੀ 'ਸਮਾਰਟ ਕੁਨੈਕਟ ਯੋਜਨਾ' ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਅਗਵਾਈ ਅਤੇ ਮਾਰਗ ਦਰਸ਼ਨ ਨਾਲ  ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਲਈ ਇੱਕ ਮੀਲ ਪੱਥਰ ਕਰਾਰ ਦਿੰਦੇ ਹੋਏ ਪੰਜਾਬ  ਦੇ ਵਿਦਿਆਰਥੀ ਸੰਗਠਨ ਐਨਐਸਯੂਆਈ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਕਿਹਾ ਕਿ ਇਸ ਯੋਜਨਾਂ ਨਾਲ ਪੰਜਾਬ ਸੁੱਬਾ ਦੇਸ਼ ਭਰ ਦੇ ਹੋਰ ਸੂਬਿਆਂ ਵਿੱਚ ਆਪਣੀ ਪਹਿਲੀ ਵਰਗੀ ਸ਼ਾਨ ਬਣਾਉਣ ਵਿੱਚ ਸਫਲ ਹੋਵੇਗਾ ਅਤੇ ਹਰ ਖੇਤਰ ਵਿੱਚ ਪੂਰੇ  ਦੇਸ਼ ਦੀ ਅਗੁਵਾਈ ਕਰੇਗਾ। ਅਕਸ਼ੈ ਸ਼ਰਮਾਂ ਨੇ ਆਪਣੇ ਬਿਆਨ ਵਿੱਚ ਕਿਹਾ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰੱਕੀ ਅਤੇ ਵਿਕਾਸ ਦੇ ਰਸਤੇ ਉੱਤੇ ਪੰਜਾਬ ਨੂੰ ਅੱਗੇ ਵਧਾਉਣ ਲਈ ਅੱਜ ਹਰ ਪੰਜਾਬੀ ਨੌਜਵਾਨ ਦੇ ਰੋਲ ਮਾਡਲ ਹਨ। ਉਹਨਾਂ ਅੱਗੇ ਕਿਹਾ ਕਿ  ਐਨਐਸਯੂਆਈ ਦਾ ਹਰ ਇੱਕ ਮੈਂਬਰ, ਪੰਜਾਬ ਸਰਕਾਰ ਦੀ ਸਾਰੇ ਉਪਲੱਬਧੀਆਂ ਅਤੇ ਹੋਰ ਕਰਜਾਂ ਨੂੰ ਜ਼ਮੀਨੀ ਪੱਧਰ ਉੱਤੇ ਲਾਜ਼ਮੀ ਬਣਾਉਣ ਅਤੇ ਆਮ ਲੋਕਾਂ ਤੱਕ ਪਹੁੰਚ ਕਰਨ ਲਈ ਪੱਬਾਂ ਭਾਰ ਹੈ।  

ਅੱਜ ਅਮ੍ਰਿਤਸਰ ਵਿਖੇ 'ਸਮਾਰਟ ਕੁਨੈਕਟ ਯੋਜਨਾ' ਦੇ ਆਨਲਾਈਨ ਲਾਂਚ ਸਮਾਗਮ ਵਿੱਚ ਸ਼ਾਮਲ ਹੋਣ 'ਤੇ  ਐਨਐਸਯੂਆਈ ਪੰਜਾਬ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਕਰੋਨਾ ਮਹਾਂਮਾਰੀ  ਦੇ ਦੌਰਾਨ ਪੰਜਾਬ ਸੂਬੇ ਨੂੰ ਆਪਣੀ ਸਮਰੱਥਾਵਾਨ ਦਿਸ਼ਾ ਅਤੇ ਅਗੁਵਾਈ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।

ਅਕਸ਼ੈ ਸ਼ਰਮਾ ਨੇ ਕਿਹਾ ਕਿ ਕਰੋਨਾ ਸੰਕਟ ਨਾਲ ਨਜਿੱਠਣ ਵਿੱਚ ਪੰਜਾਬ ਸੂਬੇ ਨੇ ਹੋਰ ਸੂਬਿਆਂ ਦੇ ਮੁਕਾਬਲੇ ਬਿਹਤਰ ਕਾਰਜ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਰਗ ਦਰਸ਼ਨ ਤੇ ਅਗੁਵਾਈ ਹੇਠ ਪੰਜਾਬ ਸੂਬਾ ਹੋਰ ਸੂਬਿਆਂ ਤੋਂ ਜ਼ਿਆਦਾ ਮਜਬੂਤ ਬਣੇਂਗਾ ਅਤੇ ਤਰੱਕੀ ਕਰੇਗਾ। ਕਰੋਨਾ ਕਾਲ ਦੌਰਾਨ ਵਿਦਿਆਰਥੀਆਂ ਨੂੰ ਪੜਾਈ ਲਈ ਆਪਣੇ ਕਲਾਸਰੂਮ ਸਿਖਿਆ ਵਿੱਚ ਆਈ ਰੁਕਾਵਟ ਕਾਰਨ ਪੇਸ਼ ਆਈਆਂ ਮੁਸ਼ਕਲਾਂ ਨੂੰ ਘੱਟ ਕਰਨ ਵਿੱਚ ਹਾਈਟੈਕ ਤਕਨੀਕ ਰਾਹੀਂ ਮੋਬਾਈਲ ਆਨਲਾਇਨ ਪੜਾਈ ਦੀ ਵਿਵਸਥਾ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਵਿਦਿਆਰਥੀ ਆਪਣੇ ਟੀਚੇ ਨੂੰ ਹਾਂਸਲ ਕਰਨ ਤੋਂ  ਪਿੱਛੇ ਨਹੀਂ ਹਟਣਗੇ। ਅਕਸ਼ੈ ਸ਼ਰਮਾਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਸੂਬੇ ਵਿੱਚ ਸਾਰਿਆਂ ਲਈ ਗੁਣਵੱਤਾਪੂਰਣ ਸਿੱਖਿਆ ਸੁਨਿਸਚਿਤ ਕਰਨ ਲਈ ਹਰ ਸਹੂਲਤ ਉਪਲੱਬਧ ਕਰਵਾਉਣ ਲਈ ਪ੍ਰਤਿਬਧ ਹੈ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.